ਸਕੂਲਾਂ ਦੀਆਂ ਛੱਤਾਂ ਬਦਲਣ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 60 ਮਿਲੀਅਨ ਡਾਲਰ ਦਾ ਫੰਡ ਜਾਰੀ

ਪੇਂਡੂ ਅਤੇ ਖੇਤਰੀ ਇਲਾਕਿਆਂ ਨੂੰ ਮਿਲਾ ਕੇ, ਸਮੁੱਚੇ ਰਾਜ ਅੰਦਰਲੇ ਸਕੂਲਾਂ ਦੀਆਂ ਛੱਤਾਂ ਬਦਲਣ ਵਾਸਤੇ ਰਾਜ ਸਰਕਾਰ ਨੇ 60 ਮਿਲੀਅਨ ਡਾਲਰਾਂ ਦਾ ਫੰਡ ਐਲਾਨਿਆ ਹੈ। ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਅਤੇ ਸਿੱਖਿਆ ਮੰਤਰੀ ਸਾਰਾ ਮਿਸ਼ੈਲ ਨੇ ਸਾਂਝੇ ਤੌਰ ਉਪਰ ਜਾਰੀ ਕੀਤੇ ਗਏ ਬਿਆਨ ਵਿੱਚ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਪਹਿਲਾਂ ਤੋਂ ਹੀ ਜਨਤਕ ਸੇਵਾਵਾਂ ਵਿੱਚ ਲੱਗੀ ਹੋਈ ਹੈ ਅਤੇ ਸਿੱਖਿਅਕ ਸੰਸਥਾਵਾਂ ਦੇ ਨਵੀਨੀਕਰਨ ਵਾਸਤੇ ਸਰਕਾਰ ਨੇ ਹੁਣ ਆਹ ਇੱਕ ਨਵੀਂ ਪੁਲਾਂਘ ਪੁੱਟੀ ਹੈ ਜਿਸ ਨਾਲ ਕਿ ਸਕੂਲਾਂ ਦਾ ਬੁਨਿਆਦੀ ਇਾਮਰਤੀ ਢਾਂਚਾ ਬਦਲੇਗਾ ਅਤੇ ਇਸ ਦੇ ਨਾਲ ਨਾਲ ਸਥਾਨਕ ਲੋਕਾਂ ਨੂੰ ਰੌਜ਼ਗਾਰ ਵੀ ਪ੍ਰਾਪਤ ਹੋਣਗੇ। ਉਨ੍ਹਾਂ ਕਿਹਾ ਕਿ ਸਾਡੇ ਸਕੂਲਾਂ ਦੇ ਬੱਚੇ ਦੇਸ਼ ਦੇ ਉਘੇ ਵਿਦਿਆਰਥੀਆਂ ਵਿੱਚ ਸ਼ਾਮਿਲ ਹਨ ਅਤੇ ਕਿਸੇ ਕੋਲੋਂ ਵੀ ਘੱਟ ਨਹੀਂ ਹਨ ਤਾਂ ਫੇਰ ਉਨ੍ਹਾਂ ਵਾਸਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਵੀ ਸਰਕਾਰ ਦੇ ਮੁੱਢਲੇ ਕਾਰਜਾਂ ਵਿੱਚੋਂ ਇੱਕ ਹੈ ਅਤੇ ਸਰਕਾਰ ਇਸ ਵਾਸਤੇ ਕਾਰਜਰਤ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਹਰ ਖੇਤਰ ਵਿੱਚ ਹੀ ਆਰਥਿਕ ਮੰਦੀ ਆਈ ਹੈ ਅਤੇ ਇਸ ਕਾਰਜ ਨਾਲ ਵੀ ਸਥਾਨਕ ਨਿਵਾਸੀਆਂ ਨੂੰ ਆਰਥਿਕ ਮਦਦ ਅਤੇ ਸੈਂਕੜੇ ਲੋਕਾਂ ਨੂੰ ਰੌਜ਼ਗਾਰ ਦੀ ਪ੍ਰਾਪਤੀ ਹੋਵੇਗੀ। ਸਕੂਲਾਂ ਦੀ ਮੌਜੂਦਾ ਸਥਿਤੀਆਂ ਅਤੇ ਲੋੜਾਂ ਦੇ ਮੱਦੇਨਜ਼ਰ ਇਨ੍ਹਾਂ ਨੂੰ ਸੂਚੀ ਵਿੱਚ ਦਾਖਿਲ ਕੀਤਾ ਜਾ ਰਿਹਾ ਹੈ ਅਤੇ ਜ਼ਿਆਦਾ ਲੋੜੀਂਦੀ ਮਦਦ ਵਾਲੇ ਸਕੂਲਾਂ ਨੂੰ ਪਹਿਲ ਦਿੱਤੀ ਜਾਵੇਗੀ।

Install Punjabi Akhbar App

Install
×