ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਭਾਈ ਪਰਮਿੰਦਰ ਸਿੰਘ ਜਵੱਦੀ ਵਾਲਿਆਂ ਦਾ ਨਵਾਂ ਰਾਗੀ ਜੱਥਾ ਪਹੁੰਚਿਆ

NZ PIC 16 June-1

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਭਾਈ ਪਰਮਿੰਦਰ ਸਿੰਘ ਜਵੱਦੀ ਵਾਲਿਆਂ ਦਾ ਨਵਾਂ ਰਾਗੀ ਜੱਥਾ ਪਹੁੰਚਿਆ ਹੈ। ਸਾਥੀਆਂ ਵਿਚ ਭਾਈ ਸਿਮਰਨਜੀਤ ਸਿੰਘ ਹਾਰਮੋਨੀਅਮ ‘ਤੇ ਹਨ ਅਤੇ ਭਾਈ ਦੀਪ ਸਿੰਘ ਤਬਲੇ ਦੇ ਉਤੇ ਸਾਥ ਦੇਣਗੇ।
ਸੰਨ 2010 ਦੇ ਵਿਚ ਹੋਏ ‘ਭਲੋ ਭਲੋ ਰੇ ਕੀਰਤਨੀਆਂ’ ਮੁਕਾਬਿਲਆਂ ਦੇ ਵਿਚ ਇਸ ਰਾਗੀ ਜੱਥੇ ਨੇ ਵਿਜੇਤਾ ਹੁੰਦਿਆ ਗੋਲਡ ਮੈਡਲ ਪ੍ਰਾਪਤ ਕੀਤਾ ਸੀ। ਇਹ ਜੱਥਾ ਇਸ ਗੁਰਦੁਆਰਾ ਸਾਹਿਬ ਲਗਪਗ 6 ਮਹੀਨਿਆਂ ਤੱਕ ਕਥਾ-ਕੀਰਤਨ ਦੇ ਰਾਹੀਂ ਹਾਜ਼ਰੀ ਲਗਵਾਏਗਾ। ਇਸ ਤੋਂ ਪਹਿਲਾਂ ਇਹ ਜੱਥਾ ਕੈਨੇਡਾ, ਇੰਗਲੈਂਡ ਅਤੇ ਆਸਟਰੇਲੀਆ ਵਿਖੇ ਵੀ ਸੇਵਾ ਕਰ ਚੁੱਕਾ ਹੈ। ਕੈਨਡਾ ਵਿਖੇ ਇਹ ਜੱਥਾ ਬੱਚਿਆਂ ਨੂੰ ਸ਼ਬਦ ਕੀਰਤਨ ਸਿਖਾਉਂਦੇ ਰਹੇ ਹਨ।
ਗੁਰੂ ਰਵਿਦਾਸ ਜੀ ਦਾ ਜੋਤੀ-ਜੋਤ ਦਿਵਸ 19 ਨੂੰ: ਸ੍ਰੀ ਗੁਰੂ ਰਵਿਦਾਸ ਜੀ ਦੇ ਜੋਤੀ ਜੋਤਿ ਦਿਵਸ ਦੇ ਸਬੰਧ ਵਿਚ ਕੱਲ੍ਹ ਸ੍ਰੀ ਅਖੰਠ ਪਾਠ ਆਰੰਭ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਭੋਗ 19 ਜੂਨ ਦਿਨ ਐਤਵਾਰ ਨੂੰ ਪਾਏ ਜਾ ਰਹੇ ਹਨ। ਪ੍ਰਬੰਧਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰੋ।