ਪੰਜਾਬੀ ਸਿਨਮੇ ਦਾ ਦਸਤਾਰਧਾਰੀ ‘ਸਿੰਘਮ’  

Singham Article 8 Agu (2)

ਮਾਡਲਿੰਗ ਤੇ ਵੀਡਿਓ ਨਿਰਦੇਸ਼ਨ ਤੋਂ ਫਿਲ਼ਮਾਂ ਵੱਲ ਆਇਆ ਪਰਮੀਸ਼ ਵਰਮਾ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਰਿਹਾ। ਪਿਛਲੇ ਸਮਿਆਂ ‘ਚ ਉਸਦੀਆਂ ਬਤੌਰ ਨਾਇਕ ਆਈਆਂ ਫਿਲਮਾਂ ਨੇ ਉਸਨੂੰ ਸਟਾਰ ਕਲਾਕਾਰਾਂ ਦੀ ਕਤਾਰ ਵਿੱਚ ਲਿਆ ਖੜਾਇਆ ਹੈ। ਅੱਜ ਯਾਨੀ 9 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਫਿਲਮ ‘ਸਿੰਘਮ’ ‘ਚ ਪਰਮੀਸ਼ ਵਰਮਾ ਪਹਿਲੀ ਵਾਰ ਦਸਤਾਰਧਾਰੀ ਪੁਲਸ ਅਫ਼ਸਰ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਜ਼ਿਕਰਯੋਗ ਹੈ ਕਿ ਇਹ ਫਿਲਮ ਅਜੇ ਦੇਵਗਣ ਵਾਲੀ ਬਾਲੀਵੁੱਡ ਫ਼ਿਲਮ ਸਿੰਘਮ’ ਦਾ ਹੀ ਪੰਜਾਬੀ ਰੀਮੇਕ ਹੈ। ਅਜੇ ਦੇਵਗਣ ਫਿਲਮਜ਼,ਗੁਲਸ਼ਨ ਕੁਮਾਰ ਟੀ-ਸੀਰਜ਼ ਦੀ ਪੇਸ਼ਕਸ ਅਤੇ ਏ ਪਨੋਰਮਾ ਸਟੂਡੀਓਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫ਼ਿਲਮ ‘ਚ ਪਰਮੀਸ ਨੇ ਇੱਕ ਜਾਂਬਾਜ਼ ਪੁਲਸ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਗਿੱਚੀਂਓ ਫੜ ਸਲਾਖਾਂ ਪਿੱਛੇ ਦਿੰਦਾ ਹੈ।

ਇਸ ਫਿਲਮ ਦੀ ਕਹਾਣੀ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਹੋਈ ਹੈ ਜੋ ਬੀਤੇ ਕੱਲ ਅਤੇ ਮੌਜੂਦਾ ਦੌਰ ਦੀ ਗੱਲ ਕਰਦੀ ਹੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੀ ਹੈ। ਇਸ ਦਮਦਾਰ ਕਹਾਣੀ ਅਧਾਰਤ ਸਕਰੀਨ ਪਲੇ ਅਤੇ ਡਾਇਲਾਗ ਧੀਰਜ ਰਤਨ ਨੇ ਲਿਖੇ ਹਨ। ਨਿਰਦੇਸ਼ਕ ਨਵਨੀਅਤ ਸਿੰਘ ਹੈ। ਪਰਮੀਸ਼ ਦੀ ਇਹ ਫਿਲਮ ਐਕਸ਼ਨ ਅਤੇ ਰੁਮਾਂਸ ਦਾ ਸੁਮੇਲ ਹੈ। ਪਰਮੀਸ਼ ਵਰਮਾ, ਸੋਨਮ ਬਾਜਵਾ, ਕਰਤਾਰ ਚੀਮਾ, ਗੁਰਪੀਤ ਕੌਰ ਭੰਗੂ, ਸਰਦਾਰ ਸੋਹੀ, ਮਲਕੀਤ ਰੌਣੀ, ਰਾਜਵਿੰਦਰ ਸਮਰਾਲਾ, ਕ੍ਰਿਸ਼ਨ ਜੋਸ਼ੀ ਆਦਿ ਕਲਾਕਾਰਾਂ ਨੇ ਫਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। ઠਫਿਲਮ ਦੇ ਨਿਰਮਾਤਾ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਕੁਮਾਰ ਮਾਂਗਟ ਪਾਠਕ ਤੇ ਅਭਿਸ਼ੇਕ ਪਾਠਕ ਹਨ ਤੇ ਆਸੂ ਮੁਨੀਸ਼ ਸਾਹਨੀ, ਸੰਜੀਵ ਜੋਸ਼ੀ ਵਿਨੋਦ ਭਾਂਨੂੰ ਸਾਹਲੀ ਇਸਦੇ ਸਹਿ ਨਿਰਮਾਤਾ ਹਨ।

(ਹਰਜਿੰਦਰ ਸਿੰਘ ਜਵੰਦਾ)

jawanda82@gmail.com

Install Punjabi Akhbar App

Install
×