ਵਿਰਾਸਤੀ ਕਲਚਰ ਦੇ ਰੰਗ ਵਿੱਚ ਰੰਗੀ ਰਿਸ਼ਤਿਆਂ ਦੀ ਕਹਾਣੀ ‘ਸਾਕ’ 

Entertainment Article 30 agu (5)

ਪੰਜਾਬੀ ਫਿਲਮ ਇਤਿਹਾਸ ਵਿੱਚ ਫੌਜੀ ਜੀਵਨ ਅਧਾਰਤ ਬਹੁਤ ਘੱਟ ਫਿਲਮਾਂ ਦਾ ਨਿਰਮਾਣ ਹੋਇਆ ਹੈ ਪਰ ਜੋ ਵੀ ਬਣੀਆਂ ਹਨ ਉਹ ਆਪਣੀ ਮਿਸ਼ਾਲ ਆਪ ਹਨ। ਉਡੀਕਾਂ, ਸੂਬੇਦਾਰ, ਸੁਖਮਨੀ, ਦਾਣਾ ਪਾਣੀ ਵਰਗੀਆਂ ਫਿਲਮਾਂ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿੱਚ ਵਸੀਆਂ ਪਈਆਂ ਹਨ। ਫੌਜੀ ਜ਼ਿੰਦਗੀ ਅਧਾਰਤ ਹੀ ਇੱਕ ਹੋਰ ਫਿਲਮ ‘ਸਾਕ’ ਇੰਨ੍ਹੀਂ ਦਿਨ੍ਹੀਂ ਰਿਲੀਜ਼ ਲਈ ਤਿਆਰ ਹੈ ਜਿਸਦਾ ਨਿਰਮਾਣ ਮਿਨਹਾਸ ਫਿਲਮਜ਼ ਦੇ ਬੈਨਰ ਹੇਠ ਜਤਿੰਦਰ ਜੇ ੱਿਮਨਹਾਸ ਤੇ ਰੁਪਿੰਦਰ ਮਿਨਹਾਸ ਨੇ ਕੀਤਾ ਹੈ।

Entertainment Article 30 agu (4)

6 ਸਤੰਬਰ ਨੂੰ ਰਿਲੀਜ਼ ਹੋ ਰਹੀ ਲੇਖਕ ਨਿਰਦੇਸ਼ਕ ਕੰਵਲਜੀਤ ਸਿੰਘ ਦੀ ਇਹ ਫਿਲਮ ‘ਸਾਕ’ ਰਿਸ਼ਤਿਆਂ ਦੀ ਅਹਿਮੀਅਤ ਅਤੇ ਸਮਾਜ ਦੇ ਉਲਝੇ ਤਾਣੇ ਬਾਣੇ ਅਧਾਰਤ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ ਦੀ ਫਿਲਮ ਹੈ ਜਿਸ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਮੈਡੀ ਨੇ ਇਸ ਫਿਲਮ ਵਿੱਚ ਚੰਨ ਕੋਰ ਦਾ ਕਿਰਦਾਰ ਨਿਭਾਇਆ ਹੈ। ਜੌਬਨਪੀ੍ਰਤ ਦੀ ਇਹ ਪਹਿਲੀ ਫਿਲਮ ਹੈ ਤੇ ਉਹ ਫੌਜੀ ਕਰਮ ਸਿੰਘ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਫਿਲਮ ਦੀ ਕਹਾਣੀ ਇੱਕ ਅਜਿਹੇ ਫੌਜੀ ਦੀ ਹੈ ਜਿਸ ਦਾ ਸਾਕ (ਮੰਗਣੀ) ਕਿਸੇ ਕਾਰਨ ਟੁੱਟਣ ਕਿਨਾਰੇ ਆ ਜਾਂਦਾ ਹੈ।

ਅਜਿਹੇ ਕੀ ਕਾਰਨ ਹੋ ਸਕਦੇ ਹਨ? ਇਸ ਪਿੱਛੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ ਜੋ ਪਰਦੇ ਉੱਪਰ ਹੀ ਨਜ਼ਰ ਆਵੇਗੀ। ਇਸ ਫਿਲਮ ‘ਚ ਜੋਬਨਪ੍ਰੀਤ ਸਿੰਘ, ਮੈਂਡੀ ਤੱਖਰ, ਮੁੱਕਲ ਦੇਵ ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਸੋਨਪ੍ਰੀਤ ਜਵੰਧਾ,ਮਹਾਂਵੀਰ ਭੁੱਲਰ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਸੰਗੀਤ ਜੈ ਦੇਵ ਕੁਮਾਰ ਨੇ ਦਿੱਤਾ ਹੈ। ਗੀਤ ਵੀਤ ਬਲਜੀਤ ਨੇ ਲਿਖੇ ਹਨ। ਫਿਲਮ ਦਾ ਗੀਤ ਸੰਗੀਤ ਅਤੇ ਵਿਰਾਸਤੀ ਕਲਚਰ ਫਿਲਮ ਦਾ ਵਿਸ਼ੇਸ ਆਕਰਸ਼ਨ ਹੋਣਗੇ।

(ਹਰਜਿੰਦਰ ਸਿੰਘ ਜਵੰਦਾ)
jawanda82@gmail.com

Install Punjabi Akhbar App

Install
×