ਨਿਊ ਸਾਊਥ ਵੇਲਜ਼ ਲੈਜਿਸਲੇਟਿਵ ਕਾਂਸਲ ਦੇ ਨਵੇਂ ਪ੍ਰੈਜ਼ੀਡੈਂਟ ਨੂੰ ਮੁਬਾਰਕਬਾਦ

ਨਿਊ ਸਾਊਥ ਵੇਲਜ਼ ਰਾਜ ਦੀ ਲੈਜਿਸਲੇਟਿਵ ਕਾਂਸਲ ਵਿਚਲੇ ਰਾਜ ਸਰਕਾਰ ਦੇ ਨੇਤਾ ਡਾਨ ਹਰਵਿਨ ਨੇ ਕਾਂਸਲ ਦੇ ਨਵੇਂ ਨਿਯੁੱਕਤ ਕੀਤੇ ਗਏ ਪ੍ਰਧਾਨ ਨਾਤਾਸ਼ਾ ਮੈਕਲੇਰਨ ਜੋਨਜ਼ ਐਮ.ਐਲ.ਸੀ. ਨੂੰ ਉਚੇਚੇ ਤੌਰ ਤੇ ਵਧਾਈਆਂ ਦਿੰਦਿਆਂ ਉ੿ਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਅਹੁਦੇ ਉਪਰ ਬਿਰਾਜਮਾਨ ਹੋਣ ਵਾਸਤੇ ‘ਜੀ ਆਇਆਂ ਨੂੰ’ ਕਿਹਾ ਹੈ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਜੋਨਜ਼ ਉਕਤ ਕਾਂਸਲ ਦੇ 22ਵੇਂ ਪ੍ਰਧਾਨ ਬਣੇ ਹਨ ਅਤੇ ਉਨ੍ਹਾਂ ਨੇ ਹੁਣੇ ਹੁਣੇ ਸੇਵਾ ਮੁਕਤ ਹੋਏ ਪ੍ਰਧਾਨ ਜੋਹਨ ਅਜਾਕਾ ਐਮ.ਐਲ.ਸੀ. ਦੀ ਥਾਂ ਉਪਰ ਅਹੁਦਾ ਸੰਭਾਲਣਗੇ।
ਉਨ੍ਹਾਂ ਹੋਰ ਦੱਸਿਆ ਕਿ ਸ੍ਰੀ ਮਤੀ ਜੋਨਜ਼ ਬਹੁਤ ਹੀ ਉਘੇ ਅਤੇ ਨਿਮਰ ਸੁਭਾਅ ਦੇ ਲੀਡਰ ਹਨ ਜੋ ਕਿ 2011 ਵਿੱਚ ਪਰਲੀਮੈਂਟ ਵਿੱਚ ਚੁਣ ਕੇ ਆਏ ਸਨ ਅਤੇ ਉਦੋਂ ਤੋਂ ਹੀ ਆਪਣੀਆਂ ਜਨਤਕ ਸੇਵਾਵਾਂ ਖੁਲਦਿਲੀ ਅਤੇ ਮਾਣ-ਭਾਵ ਨਾਲ ਨਿਭਾ ਰਹੇ ਹਨ।
ਕਾਂਸਲ ਵਿਚਲੇ ਵਧੀਕ ਪ੍ਰਧਾਨ ਸਾਰਾਹ ਮਿਸ਼ੈਲ ਨੇ ਵੀ ਨਵ-ਨਿਯੁਕਤ ਪ੍ਰਧਾਨ ਦੀ ਤਾਰੀਫ ਵਿੱਚ ਕਿਹਾ ਹੈ ਕਿ ਇਹ ਸ਼ਖ਼ਸੀਅਤ ਹੀ ਇਸ ਅਹੁਦੇ ਉਪਰ ਵਿਰਾਜਮਾਨ ਹੋਣ ਲਈ ਉਪਯੁਕਤ ਸ਼ਖ਼ਸੀਅਤ ਹਨ ਅਤੇ ਉਹ ਇਸ ਨਿਯੁੱਕਤੀ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ।

Install Punjabi Akhbar App

Install
×