ਨਿਊ ਸਾਊਥ ਵੇਲਜ਼ ਦੇ ਉਤਰ ਵਿੱਚ ਇਨਵੈਰਲ ਵਿਖੇ ਨਵੇਂ ਪੁਲਿਸ ਸਟੇਸ਼ਨ ਦਾ ਉਦਘਾਟਨ

ਨਿਊ ਸਾਊਥ ਵੇਲਜ਼ ਦੇ ਉਤਰ ਵਿੱਚ, ਕੁਈਨਜ਼ਲੈਂਡ ਬਾਰਡਰ ਦੇ ਨਜ਼ਦੀਕ, ਇਨਵੈਰਲ ਵਿਖੇ 15 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਰਾਜ ਸਰਕਾਰ ਵੱਲੋਂ ਬਣਾਏ ਗਏ ਨਵੇਂ ਪੁਲਿਸ ਸਟੇਸ਼ਟ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅਤੇ 2011 ਤੋਂ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ ਅਜਿਹੇ ਪ੍ਰਾਜੈਕਟਾਂ ਤਹਿਤ ਇਹ 37ਵਾਂ ਪੁਲਿਸ ਸਟੇਸ਼ਨ ਹੈ ਅਤੇ ਇਸ ਸਾਲ ਦੌਰਾਨ ਅਜਿਹੇ ਕਾਰਜਾਂ ਵਿਚੋਂ ਇਹ ਚੌਥਾ ਪ੍ਰਾਜੈਕਟ ਮੁਕੰਮਲ ਕੀਤਾ ਗਿਆ ਹੈ।
ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ, ਨਾਰਦਰਨ ਟੈਬਲਲੈਂਡਜ਼ ਤੋਂ ਐਮ.ਪੀ. ਐਡਮ ਮਾਰਸ਼ਲ ਅਤੇ ਰਾਜ ਦੇ ਪੁਲਿਸ ਕਮਿਸ਼ਨਰ ਮਾਈਕਲ ਫਲਰ (ਏ.ਪੀ.ਐਮ.) ਦੀ ਮੌਜੂਦਗੀ ਦੌਰਾਨ ਇਸ ਪੁਲਿਸ ਸਟੇਸ਼ਨ ਦਾ ਇੱਕ ਰਸਮੀ ਸਮਾਗਮ ਦੁਆਰਾ, ਉਦਘਾਟਨ ਕੀਤਾ ਗਿਆ ਹੈ।
ਸ੍ਰੀ ਮਾਰਸ਼ਲ ਨੇ ਕਿਹਾ ਕਿ ਉਕਤ ਪੁਲਿਸ ਸਟੇਸ਼ਨ ਵਿੱਚ ਆਧੁਨਿਕ ਤੌਰ ਤੇ ਸਾਰੀਆਂ ਸੁਵਿਧਾਵਾਂ ਮੌਜੂਦ ਹਨ ਅਤੇ ਵੱਖਰੇ ਵੱਖਰੇ ਕੰਮਾਂ ਆਦਿ ਲਈ ਵੱਖਰੀਆਂ ਥਾਵਾਂ ਅਤੇ ਸੁਵਿਧਾਵਾਂ ਆਦਿ ਨਾਲ ਇਸ ਨੂੰ ਸੁਸੱਜਿਤ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਪੁਲਿਸ ਸਟੇਸ਼ਨ ਬਿਲਕੁਲ ਅਦਾਲਤੀ ਕੰਪਲੈਕਸ ਦੇ ਨਜ਼ਦੀਕ ਬਣਾਇਆ ਗਿਆ ਹੈ ਅਤੇ ਜਿਵੇਂ ਕਿ ਰਾਜ ਸਰਕਾਰ ਵੱਲੋਂ ਅਗਲੇ ਚਾਰ ਸਾਲਾਂ ਵਿੱਚ ਪੁਲਿਸ ਦੀ ਨਫ਼ਰੀ ਵਿੱਚ ਵਾਧਾ (1500 ਦੀ ਗਿਣਤੀ) ਕੀਤਾ ਜਾਣ ਦਾ ਪ੍ਰਾਵਧਾਨ ਹੈ, ਇਸ ਵਾਸਤੇ ਅਜਿਹੀਆਂ ਥਾਵਾਂ ਨੂੰ ਜ਼ਿਆਦਾ ਕਰਮਚਾਰੀਆਂ ਆਦਿ ਦੇ ਕੰਮਕਾਜ ਕਰਨ ਦੇ ਯੋਗ ਬਣਾਇਆ ਗਿਆ ਹੈ।
ਉਕਤ ਪੁਲਿਸ ਸਟੇਸ਼ਨ ਵਿੱਚ ਸਟਾਫ ਦੀ ਹਾਜ਼ਰੀ 24 ਘੰਟੇ ਅਤੇ ਸੱਤੋਂ ਦਿਨ ਰਹੇਗੀ।

Install Punjabi Akhbar App

Install
×