ਨਿਊ ਸਾਊਥ ਵੇਲਜ਼ ਵਿਚਲੇ ਨਵੇਂ ਪੁਲਿਸ ਅਧਿਕਾਰੀ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਵਿੱਚ ਤਾਇਨਾਤ

ਰਾਜ ਦੇ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲੀਅਟ ਅਤੇ ਪੁਲਿਸ ਕਮਿਸ਼ਨਰ ਮਿਕ ਫਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਨਵੇਂ ਭਰਤੀ ਕੀਤੇ ਗਏ 194 ਪੁਲਿਸ ਅਧਿਕਾਰੀਆਂ ਨੂੰ ਟ੍ਰੇਨਿੰਗ ਤੋਂ ਬਾਅਦ ਜਨਤਕ ਤੌਰ ਤੇ ਸੇਵਾਵਾਂ ਨਿਭਾਉਣ ਲਈ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਰਾਜ ਸਰਕਾਰ ਵੱਲੋਂ ਭਰਪੂਰ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਰਾ ਸਾਲ ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ 2021 ਦਾ ਇਹ ਪਹਿਲਾ ਬੈਚ ਹੈ ਜਿਸਨੂੰ ਕਿ ਅਧਿਕਰਿਕ ਤੌਰ ਤੇ ਉਨ੍ਹਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਪੁਲਿਸ ਵੱਲੋਂ ਜਿਹੜੀ ਸੇਵਾ ਨਿਭਾਈ ਗਈ ਅਤੇ ਲਗਾਤਾਰ ਨਿਭਾਈ ਜਾ ਵੀ ਰਹੀ ਹੈ ਉਹ ਅਤੇ ਸਮੁੱਚੇ ਰਾਜ ਦੀ ਜਨਤਾ ਹੀ ਉਨ੍ਹਾਂ ਦੀ ਇਸ ਕਾਰਗੁਜ਼ਾਰੀ ਲਈ ਤਹਿ ਦਿਲੋਂ ਆਭਾਰੀ ਹੈ ਅਤੇ ਪੁਲਿਸ ਦੀਆਂ ਵਧੀਆਂ ਸੇਵਾਵਾਂ ਦਾ ਕਰਜ਼ ਕੋਈ ਵੀ ਨਹੀਂ ਦੇ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੌਲਬਰਨ ਵਿਖੇ ਇਸ ਨਵੇਂ ਪੁਲਿਸ ਦੇ ਬੈਚ ਦਾ
ਉਹ ਦਿਲੋਂ ਸਵਾਗਤ ਕਰਦੇ ਹਨ ਅਤੇ ਸਰਕਾਰ ਦੇ ਭਰਪੂਰ ਸਹਿਯੋਗ ਦਾ ਉਨ੍ਹਾਂ ਨਾਲ ਵਾਅਦਾ ਕਰਦੇ ਹਨ ਅਤੇ ਇਹ ਵੀ ਭਰੋਸਾ ਦਿਵਾਉਂਦੇ ਹਨ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀਆਂ ਸੇਵਾਵਾਂ ਕਦੇ ਵੀ ਦਰ-ਕਿਨਾਰ ਨਹੀਂ ਕੀਤੀਆਂ ਜਾਣਗੀਆਂ ਅਤੇ ਸਰਕਾਰ ਅਤੇ ਰਾਜ ਦੀ ਜਨਤਾ ਹਮੇਸ਼ਾ ਹੀ ਉਨ੍ਹਾਂ ਦੀ ਰਿਣੀ ਰਹੇਗੀ।
ਉਨ੍ਹਾਂ ਹੋਰ ਦੱਸਦਿਆਂ ਕਿਹਾ ਕਿ ਉਕਤ ਬੈਚ ਦਾ ਸ਼ਾਮਿਲ ਹੋਣਾ ਰਾਜ ਸਰਕਾਰ ਦੀਆਂ ਉਸਾਰੂ ਨੀਤੀਆਂ ਨੂੰ ਜਾਹਿਰ ਕਰਦਾ ਹੈ ਕਿਉਂਕਿ ਰਾਜ ਸਰਕਾਰ ਦਾ ਵਾਅਦਾ ਹੈ ਕਿ ਉਹ ਆਉਣ ਵਾਲੇ ਇਨ੍ਹਾਂ ਚਾਰ ਸਾਲਾਂ ਦੌਰਾਨ ਰਾਜ ਵਿੱਚ 1500 ਦੇ ਕਰੀਬ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਕਰਨਗੇ ਅਤੇ ਇਸ ਵਾਸਤੇ ਉਨ੍ਹਾਂ ਨੇ 60 ਮਿਲੀਅਨ ਡਾਲਰਾਂ ਦਾ ਫੰਡ ਗੌਲਬਰਨ ਪੁਲਿਸ ਅਕਾਦਮੀ ਦੇ ਪੁਨਰ ਨਿਰਮਾਣ ਅਤੇ ਆਧੂਨਿਕਤਾ ਲਈ ਜਾਰੀ ਵੀ ਕੀਤਾ ਹੋਇਆ ਹੈ।
ਪੁਲਿਸ ਕਮਿਸ਼ਨਰ ਨੇ ਵੀ ਨਵੇਂ ਬੈਚ ਦਾ ਸਵਾਗਤ ਕਰਦਿਆਂ ਕਿਹਾ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਕਲਾਸ 345 ਦਾ ਸਵਾਗਤ ਕਰਦੀ ਹੈ ਜਿਸ ਵਿੱਚ ਕਿ 139 ਪੁਰਸ਼ ਅਤੇ 55 ਮਹਿਲਾ ਅਧਿਕਾਰੀ ਸ਼ਾਮਿਲ ਹਨ।

Install Punjabi Akhbar App

Install
×