ਇਲਾਵਾਰਾ ਅਤੇ ਸ਼ੌਲਹੈਵਨ ਲਈ ਨਵੇਂ ਪਲਾਨਾਂ ਦਾ ਤੋਹਫ਼ਾ

ਸ੍ਰੀ ਰੋਬ ਸਟੋਕਸ (ਪਲੈਨਿੰਗ ਅਤੇ ਜਨਤਕ ਥਾਵਾਂ ਦੇ ਵਿਭਾਗਾਂ ਦੇ ਮੰਤਰੀ) ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਇਲਾਵਾਰਾ ਅਤੇ ਸ਼ੌਲਹੈਵਨ ਖੇਤਰ ਲਈ ਨਵੇਂ ਪਲਾਨਾਂ ਦਾ ਤੋਹਫ਼ਾ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਦੇ ਤਹਿਤ ਆਉਣ ਵਾਲੇ ਅਗਲੇ 20 ਸਾਲਾਂ ਤੱਕ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਕੰਮ-ਧੰਦਿਆਂ ਵਿੱਚ ਇਜ਼ਾਫ਼ਾ ਮਿਲਦਾ ਰਹੇਗਾ। ਉਕਤ ਪਲਾਨ-2041 ਦੇ ਤਹਿਤ ਮੈਟਰੋ ਵੋਲਨਗੌਂਗ ਖੇਤਰ ਵਿੱਚ ਸਿਹਤ ਸੁਧਾਰ, ਵੈਸਟ ਲੇਕ ਅਤੇ ਪੋਰਟ ਕੈਂਬਲਾ, ਨੋਵਰਾ ਬੋਮਾਡਰੀ, ਬੋਂਬੋ ਕੁਐਰੀ ਆਦਿ ਖੇਤਰਾਂ ਲਈ ਹਾਈਡ੍ਰੋਜ਼ਨ ਹੱਬ, 30,000 ਨਵੇਂ ਘਰ ਅਤੇ 45,000 ਤੋਂ ਵੀ ਜ਼ਿਆਦਾ ਰੌਜ਼ਗਾਰ ਮੁਹੱਈਆ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ।
ਸਾਊਥ ਕੋਸਟ ਦੀ ਮੈਂਬਰ ਪਾਰਲੀਮੈਂਟ -ਸ਼ੇਲੈ ਹੈਂਕੋਕ ਨੇ ਸਰਕਾਰ ਦੀਆਂ ਵੁਕਤ ਤਜਵੀਜ਼ਾਂ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਪ੍ਰਾਜੈਕਟ ਸਥਾਨਕ ਬੁਨਿਆਦੀ ਢਾਂਚਿਆਂ ਦੇ ਨਵੀਨੀਕਰਣ ਲਈ ਲਾਹੇਵੰਦ ਸਾਬਿਤ ਹੋਵੇਗਾ। ਸਰਕਾਰ ਨੇ ਉਕਤ ਪ੍ਰਾਜੈਕਟ ਨਹੀ 121 ਮਿਲੀਅਨ ਡਾਲਰਾਂ ਦਾ ਫੰਡ ਸਥਾਨਕ ਖੇਤਰਾਂ ਵਿੱਚਲੇ ਸਿਹਤ ਸੁਧਾਰ, ਪੜ੍ਹਾਈ ਲਿਖਾਈ ਦੀਆਂ ਸਹੂਲਤਾਂ, ਆਪਾਤਕਾਲੀਨ ਸੇਵਾਵਾਂ, ਸਾਈਕਲ ਵੇਅ ਨੈਟਵਰਕਾਂ, ਜਨਤਕ ਖੁਲ੍ਹੀਆਂ ਥਾਵਾਂ ਜਿਵੇਂ ਕਿ ਸੈਰਗਾਹਾਂ ਆਦਿ ਅਤੇ ਜੈਵਿਕ-ਵਿਭਿੰਨਤਾ (biodiversity) ਲਈ ਰਾਖਵੇਂ ਕੀਤੇ ਹਨ।
ਕਿਆਮਾ ਤੋਂ ਐਮ.ਪੀ. ਗੈਰਥ ਵਾਰਡ ਨੇ ਵੀ ਇਸ ਉਪਰ ਪ੍ਰਸ਼ੰਸਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਲਾਵਾਰਾ ਸ਼ੌਲਹੈਵਨ ਆਉਣ ਵਾਲੇ ਸਮੇਂ ਅੰਦਰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਹੋਣ ਵਾਲੇ ਹਨ ਅਤੇ ਇੱਥੇ ਅਜਿਹੀਆਂ ਸਕੀਮਾਂ ਨਾਲ ਜਿੱਥੇ ਸੈਰ-ਸਪਾਟਾ ਉਦਯੋਗ ਨੂੰ ਵਾਧਾ ਮਿਲੇਗਾ ਉਥੇ ਸਰਕਾਰ ਦੀ ਅਰਥ-ਵਿਵਸਥਾ ਵਿੱਚ ਵੀ ਬਿਹਤਰ ਯੋਗਦਾਨ ਪੈਂਦਾ ਰਹੇਗਾ। ਇੱਥੋਂ ਦੇ ਲੋਕਾਂ ਨੇ ਬਹੁਤ ਸਾਰੀਆਂ ਕੁਦਰੀਤ ਆਫ਼ਤਾਵਾਂ ਦਾ ਸਹਮਣਾ ਕੀਤਾ ਹੈ ਜਿਵੇਂ ਕਿ ਸੋਕਾ, ਬੁਸ਼ਫਾਇਰ, ਹੜ੍ਹ ਅਤੇ ਹੁਣ ਕੋਵਿਡ-19, ਪਰੰਤੂ ਇੱਥੋਂ ਦਾ ਭਾਈਚਾਰਾ ਸਰਕਾਰ ਦੇ ਹਰ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਚਲਦਾ ਰਹੇਗਾ। ਉਕਤ ਪਲਾਨ ਦੀ ਡ੍ਰਾਫਟ ਕਾਪੀ ਸੰਪੂਰਨ ਪੜ੍ਹਨ ਲਈ www.planning.nsw.gov.au/ISRP ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×