ਅਧਿਆਪਨ ਦੇ ਖ਼ਿੱਤੇ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਦੇ ਨਵੇਂ ਕਦਮ

ਸਿੱਖਿਆ ਅਤੇ ਛੋਟੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਾਲੇ ਵਿਭਾਗਾਂ ਦੇ ਮੰਤਰੀ -ਸਾਰਾਹ ਮਿਸ਼ੈਲ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ 125 ਮਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਰਾਜ ਭਰ ਵਿੱਚ ਅਧਿਆਪਨ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟੇ ਜਾਣਾ ਅਤੇ ਨਵੇਂ ਰਾਹਾਂ ਦੀ ਸ਼ੁਰੂਆਤ ਕੀਤੇ ਜਾਣਾ ਤੈਅ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਯੋਜਨ ਤਹਿਤ ਨਵੇਂ ਅਧਿਆਪਕਾਂ ਦੀ ਭਰਤੀ, ਉਨ੍ਹਾਂ ਦੀ ਸਿਖਲਾਈ ਆਦਿ ਲਈ ਹਰ ਤਰ੍ਹਾਂ ਦੇ ਸੰਭਵ ਅਤੇ ਨਵੇਂ ਪ੍ਰਯੋਗ ਕੀਤੇ ਜਾਣਗੇ ਅਤੇ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਨ ਵਾਸਤੇ ਹੋਰ ਵੀ ਵਧੀਆ ਅਤੇ ਸਿਖਲਾਈ ਪ੍ਰਾਪਤ ਅਧਿਆਪਕ, ਸਮੁੱਚੇ ਰਾਜ ਵਿੱਚ ਮੁਹੱਈਆ ਕਰਵਾਏ ਜਾਣਗੇ ਜੋ ਕਿ ਬੱਚਿਆਂ ਨੂੰ ਆਧੁਨਿਕ ਅਤੇ ਵਧੀਆ ਸਿਖਲਾਈ ਦੇਣਗੇ।
ਇਸ ਵਾਸਤੇ ਸਰਕਾਰ ਨੇ ਤਿੰਨ ਸਤੰਭਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿੱਚ ਕਿ -ਸਮੁੱਚੇ ਰਾਜ ਵਿੱਚ ਅਧਿਆਪਕਾਂ ਦੀ ਗਿਣਤੀ ਵਿੱਚ ਵਾਧਾ; ਨਵੇਂ ਅਧਿਆਪਕਾਂ ਨੂੰ ਨਵੀਆਂ ਸਿਖਲਾਈਆਂ ਆਦਿ ਦੇ ਕੇ ਹੋਰ ਵੀ ਜਾਣਕਾਰ ਅਤੇ ਦਰੁਸਤ ਬਣਾਉਣਾ; ਪੜ੍ਹਾਈ ਲਿਖਾਈ ਅਤੇ ਸਿਖਲਾਈ ਵਾਲੇ ਖੇਤਰਾਂ ਵਿੱਚ ਨਵੇਂ ਮਾਪਦੰਢ ਅਤੇ ਟੀਚੇ ਸਥਾਪਿਤ ਕਰਨਾ, ਆਦਿ ਸ਼ਾਮਿਲ ਹਨ।
ਉਕਤ ਪ੍ਰੋਗਰਾਮ ਦੇ ਤਹਿਤ 14 ਮਿਲੀਅਨ ਡਾਲਰ ਤਾਂ ਬਾਹਰੀ ਦੇਸ਼ਾਂ, ਅਤੇ ਰਾਜਾਂ ਲਈ ਖਰਚੇ ਜਾਣਗੇ, 15 ਮਿਲੀਅਨ ਡਾਲਰ ਮਿਡ ਕੈਰੀਅਰ ਟ੍ਰਾਂਜ਼ਿਸ਼ਨ ਪ੍ਰੋਗਰਾਮ ਲਈ ਅਤੇ 44 ਮਿਲੀਅਨ ਡਾਲਰਾਂ ਦਾ ਨਿਵੇਸ਼ ਵੱਖਰੇ ਵੱਖਰੇ ਵਜ਼ੀਫ਼ਿਆਂ ਆਦਿ ਲਈ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਸਾਲ 2019 ਵਿੱਚ 4600 ਅਧਿਆਪਕਾਂ ਦੀ ਫੌਜ ਖੜ੍ਹੀ ਕਰਨ ਤਹਿਤ, ਨਵੇਂ 3400 ਤੋਂ ਵੀ ਵੱਧ ਅਧਿਆਪਕ ਭਰਤੀ ਕੀਤੇ ਸਨ ਅਤੇ ਹੁਣ ਇਸ ਗਿਣਤੀ ਵਿੱਚ 3700 ਹੋਰ ਅਧਿਆਪਕਾਂ ਦੀ ਭਰਤੀ ਦਾ ਆਂਕੜਾ ਵੀ ਸ਼ਾਮਿਲ ਹੋਣ ਜਾ ਰਿਹਾ ਹੈ।

Install Punjabi Akhbar App

Install
×