ਕੁਦਰਤੀ ਆਫ਼ਤਾਵਾਂ ਆਦਿ ਵਿਚ ਹੋਏ ਨੁਕਸਾਨ ਲਈ ਮਦਦ ਕਰਨ ਵਾਸਤੇ ਜਾਰੀ ਹੋਈ ਨਵੀਂ ਆਨਲਾਈਨ ਹੱਬ

ਨਿਊ ਸਾਊਥ ਵੇਲਜ਼ ਸਰਕਾਰ ਨੇ ਕੁਦਰਤੀ ਆਫ਼ਤਾਵਾਂ ਆਦਿ ਵਿਚ ਹੋਏ ਨੁਕਸਾਨ ਲਈ ਮਦਦ ਕਰਨ ਵਾਸਤੇ ਇੱਕ ਨਵੀਂ ਆਨਲਾਈਨ ਹੱਬ (ਵਨ ਸਟਾਪ ਸ਼ੋਪ) ਜਾਰੀ ਕੀਤੀ ਹੈ ਜਿੱਥੇ ਕਿ ਉਕਤ ਸਬੰਧੀ ਹਰ ਤਰ੍ਹਾਂ ਦੇ ਵੇਰਵਿਆਂ ਦਾ ਆਦਾਨ ਪ੍ਰਦਾਨ ਕੀਤਾ ਜਾ ਸਕਦਾ ਹੈ।
ਵਧੀਕ ਪ੍ਰੀਮੀਅਰ ਅਤੇ ਸਬੰਧਤ ਵਿਭਾਗਾਂ ਦੇ ਮੰਤਰੀ ਜੋਹਨ ਬੈਰੀਲੈਰੋ ਨੇ ਕਿਹਾ ਕਿ ਬੀਤੇ ਸਮਿਆਂ ਵਿੱਚ ਬੁਸ਼ਫਾਇਰ, ਹੜ੍ਹਾਂ, ਸੋਕਾ ਆਦਿ ਨਾਲ ਰਾਜ ਅੰਦਰ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਸਰਕਾਰ ਉਸ ਵਾਸਤੇ ਹਰ ਲੋੜਵੰਦ ਨੂੰ ਮਦਦ ਦੇਣ ਲਈ ਵਚਨਬੱਧ ਹੈ ਅਤੇ ਇਸੇ ਵਾਸਤੇ ਉਕਤ ਨਵੀਂ ਵੈਬਸਾਈਟ ਉਪਰ ਇੱਕੋ ਥਾਂ ਉਪਰ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਵੈਬਸਾਈਨ ਨਾਲ ਮੋਬਾਇਲ, ਕੰਪਿਊਟਰ, ਟੈਬਲੇਟ ਆਦਿ ਕਿਸੇ ਵੀ ਜ਼ਰੀਏ ਜੁੜਿਆ ਜਾ ਸਕਦਾ ਹੈ ਅਤੇ ਇਹ ਰਾਜ ਅਤੇ ਫੈਡਰਲ ਸਰਕਾਰ ਦੀਆਂ 17 ਏਜੰਸੀਆਂ ਦੇ ਨੁੰਮਾਇੰਦਿਆਂ ਨਾਲ ਜੁੜਦੀ ਹੈ ਅਤੇ ਹਰ ਤਰ੍ਹਾਂ ਦੀ ਸੂਚਨਾ ਆਦਿ ਇੱਕੋ ਪੋਰਟਲ ਦੇ ਜ਼ਰੀਏ ਲਈ ਜਾ ਸਕਦੀ ਹੈ।
ਡਿਜੀਟਲ ਅਤੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਕਿਹਾ ਕਿ ਉਕਤ ਵੈਬਸਾਈਟ 270 ਵੈਬ ਪੇਜਾਂ ਦਾ ਸਮੂਹ ਹੈ ਅਤੇ ਇੱਕੋ ਥਾਂ ਤੋਂ ਇਸਦਾ ਕੰਟਰੋਲ ਕੀਤਾ ਜਾਂਦਾ ਹੈ।
ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਵਿਭਾਗਾਂ ਦੇ ਮੰਤਰੀ ਡੇਵਿਡ ਏਲੀਅਟ ਨੇ ਵੀ ਇਸ ਦੀ ਪ੍ਰਸ਼ੰਸਾ ਕਰਦਿਆਂ ਸਰਕਾਰ ਦੇ ਇਸ ਕਦਮ ਲਈ ਸਰਕਾਰ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

Welcome to Punjabi Akhbar

Install Punjabi Akhbar
×