ਅਸਟ੍ਰੇਲੀਆ ‘ਚ ਮਿਲਿਆ ਓਮੀਕਰੋਨ ਦਾ ਨਵਾਂ ਕੋਵਿਡ ਸਬ-ਵੇਰੀਐਂਟ

ਦੁਨੀਆਂ ਦੇ ਕਈ ਦੇਸ਼ਾਂ ਨੂੰ ਵਿੱਚ ਪਹਿਲਾਂ ਤੋਂ ਹੀ ਪ੍ਰਭਾਵਿਤ ਕਰ ਚੁਕਿਆ ਓਮੀਕਰੋਨ ਦਾ ਨਵਾਂ ਕੋਵਿਡ ਸਬ-ਵੇਰੀਐਂਟ (ਬੀ.ਏ. 4 ਜਾਂ ਬੀ.ਏ. 5) ਦਾ ਮਾਮਲਾ ਹੁਣ ਆਸਟ੍ਰੇਲੀਆ ਵਿੱਚ ਵੀ ਹੋਣ ਦੇ ਪ੍ਰਮਾਣ ਮਿਲੇ ਹਨ। ਵਿਕਟੌਰੀਆ ਦੇ ਉੱਤਰੀ ਮੈਬਲੋਰਨ ਵਿਖੇ ਟੂਲਾਮੈਰੀਨ ਥਾਂ ਤੇ ਸੀਵਰੇਜ ਦੇ ਪਾਣੀਆਂ ਵਿੱਚ ਉਕਤ ਵੇਰੀਐਂਟ ਦੇ ਅੰਸ਼ ਪਾਏ ਗਏ ਹਨ। ਇਸਤੋਂ ਪਹਿਲਾਂ ਇਹ ਵੇਰੀਐਂਟ ਦੱਖਣੀ-ਅਫ਼ਰੀਕਾ, ਬੋਟਸਵਾਨਾ, ਬੈਲਜ਼ੀਅਮ, ਡੈਨਮਾਰਕ, ਬ੍ਰਿਟੇਨ ਅਤੇ ਜਰਮਨੀ ਵਿੱਚ ਵੀ ਆਫ਼ਤ ਮਚਾ ਚੁਕਿਆ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਨਵੇਂ ਸਰ ਵੇਰੀਐਂਟਾਂ ਦਾ ਪੁਰਾਣੇ ਵਾਲੇ ਬੀ.ਏ.2 ਵੇਰੀਐਂਟ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਹੈ ਅਤੇ ਨਾ ਹੀ ਹਾਲ ਦੀ ਘੜੀ ਕੋਈ ਅਜਿਹੀ ਆਪਾਤਕਾਲੀਨ ਵਾਲੀਆਂ ਸਥਿਤੀਆਂ ਨਜ਼ਰ ਹੀ ਆਉਂਦੀਆਂ ਹਨ। ਇਸ ਵਾਸਤੇ ਹਾਲੇ ਸਥਿਤੀਆਂ ਨੂੰ ਵਾਚਣ ਦੀ ਜ਼ਰੂਰਤ ਹੈ ਪਰੰਤੂ ਸਾਵਧਾਨੀਆਂ ਵਰਤਣੀਆਂ ਵੀ ਜ਼ਰੂਰੀ ਹਨ।
ਵੈਸੇ ਆਸਟ੍ਰੇਲੀਆ ਵਿੱਚ ਬੀਤੇ ਕੱਲ੍ਹ, ਸ਼ੁਕਰਵਾਰ ਨੂੰ 46,693 ਨਵੇਂ ਕੋਵਿਡ-19 ਦੇ ਮਾਮਲੇ ਦਰਜ ਹੋਏ ਸਨ ਪਰੰਤੂ ਇਨ੍ਹਾਂ ਵਿੱਚ ਏ.ਸੀ.ਟੀ. ਵਾਲੇ ਮਾਮਲੇ ਸ਼ਾਮਿਲ ਨਹੀਂ ਸਨ।
ਦੇਸ਼ ਭਰ ਵਿੱਚ ਇਸੇ ਸਮੇਂ ਦੌਰਾਨ 34 ਮੌਤਾਂ ਕਰਨਾ ਕਾਰਨ ਹੋਈਆਂ ਹਨ ਅਤੇ 2982 ਲੋਕ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ।

Install Punjabi Akhbar App

Install
×