ਇਤਿਹਾਸਿਕ ਅਤੇ ਪੁਰਾਣੀਆਂ ਕਾਰਾਂ ਦੀ ਨਵੀਂ ਲਾਗਬੁੱਕ ਜਾਰੀ

ਨਿਊ ਸਾਊਥ ਵੇਲਜ਼ ਦੇ ਸੜਕ ਪਰਿਵਹਨ ਮੰਤਰੀ ਸ੍ਰੀ ਪੌਲ ਟੂਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੀਆਂ ਅਤੇ ਇਤਿਹਾਸਕ ਕਾਰਾਂ ਦੇ ਚਾਹਵਾਨਾਂ ਵਾਸਤੇ ਹੁਣ ਇੱਕ ਨਵੇਂ ਤਰਾ੍ਹਂ ਦੀ ਅਤੇ ਨਵੀਂ ਦਿੱਖ ਵਾਲੀ ਇੱਕ ਅਜਿਹੀ ਦਸਵਾਵੇਜ਼ੀ ਕਿਤਾਬ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿ ਅਜਿਹੀਆਂ ਕਾਰਾਂ ਦੇ ਇਸਤੇਮਾਲ ਦੇ ਘੰਟਿਆਂ ਦਾ ਰਿਕਾਰਡ ਰੱਖਣ ਵਾਸਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਤੁਸੀਂ ਫੋਰਡ ਦੀ ਟੀ ਮਾਡਲ ਕਾਰ ਦਾ ਇਸਤੇਮਾਲ ਕਰੇ ਅਤੇ ਜਾਂ ਫੇਰ ਜੀ.ਈ.ਐਚ.ਓ., ਹੁਣ ਸਾਰਿਆਂ ਵਾਸਤੇ ਇਹ ਨਵੀਂ ਤਰ੍ਹਾਂ ਦੀ ਲਾਗਬੁੱਕ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ ਕਿ ਉਹ ਕਲੱਬਾਂ ਦੁਆਰਾ ਆਯੋਜਿਤ ਕੀਤੇ ਗਏ ਸਮਾਰੋਹਾਂ ਤੋਂ ਇਲਾਵਾ ਆਪਣੀ ਕਾਰਾਂ ਦੇ 60 ਦਿਨਾਂ ਤੱਕ (ਪ੍ਰਤੀ ਸਾਲ) ਦੇ ਇਸਤੇਮਾਲ ਕਰਨ ਦਾ ਪੂਰਾ ਵੇਰਵਾ ਰੱਖ ਸਕਦੇ ਹਨ ਅਤੇ ਉਹ ਵੀ ਰਿਵਾਇਤੀ ਤਰੀਕਿਆਂ ਦੇ ਨਾਲ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਅਜਿਹੀ ਹੀ ਲਾਗਬੁੱਕ 2015 ਵਿੱਚ ਜਾਰੀ ਕੀਤੀ ਗਈ ਸੀ ਪਰੰਤੂ ਹੁਣ ਵਾਲੀ ਨਵੀਂ ਕਿਤਾਬ ਅੰਦਰ ਕਈ ਪੇਜ ਹਨ ਅਤੇ ਇਸ ਵਿੱਚ ਕਾਰ ਦਾ ਪੂਰਾ ਰਿਕਾਰਡ ਰੱਖਿਆ ਜਾ ਸਕਦਾ ਹੈ। ਇਸ ਸਕੀਮ ਲਈ 50,000 ਤੋਂ ਵੀ ਵੱਧ ਕਲੱਬ ਮੈਂਬਰਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਹੈ।
ਦੇਖਣ ਵਿੱਚ ਵੀ ਆਇਆ ਹੈ ਕਿ ਸਾਲ 2019 ਦੌਰਾਨ, ਇਨ੍ਹਾਂ ਪੁਰਾਣੀਆਂ ਅਤੇ ਇਤਿਹਾਸਕ ਕਾਰਾਂ ਨੇ ਸੜਕਾਂ ਉਪਰ ਜ਼ਿਆਦਾ ਸਮਾਂ ਬਿਤਾਇਆ ਅਤੇ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ 11 ਮਿਲੀਅਨ ਡਾਲਰਾਂ ਦਾ ਆਪਣਾ ਯੋਗਦਾਨ ਵੀ ਪਾਇਆ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਜਿਹੀ ਲਾਗਬੁੱਕ ਦਾ ਜ਼ਿਕਰ ਅਤੇ ਇਸਨੂੰ ਲਿਆਉਣ ਦਾ ਵਾਅਦਾ, ਸਾਲ 2019 ਵਿੱਚ ਉਦੋਂ ਹੀ ਕਰ ਦਿੱਤਾ ਸੀ ਅਤੇ ਅਜਿਹੀ ਲਾਗਬੁੱਕ ਲਿਆਉਣ ਦੀ ਗੱਲ ਕੀਤੀ ਸੀ ਜਿਸ ਵਿੱਚ ਕਿ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਦੇ ਨਾਲ ਨਾਲ ਸੁਰੱਖਿਆ ਦਾ ਵੀ ਇੰਤਜ਼ਾਮ ਕੀਤਾ ਜਾ ਸਕੇ। ਅਤੇ ਇਹ ਨਵੀਂ ਲਾਗਬੁੱਕ ਅਜਿਹੀ ਹੀ ਕਾਰਵਾਈ ਦਾ ਨਤੀਜਾ ਹੈ ਕਿ ਹੁਣ ਵਿੱਚ ਚਾਹੇ ਕਾਰਾਂ ਅਤੇ ਚਾਹੇ ਮੋਟਰ ਸਾਈਕਲਾਂ ਦਾ ਪੂਰਨ ਤੌਰ ਤੇ ਵੇਰਵਾ ਰੱਖਿਆ ਜਾ ਸਕਦਾ ਹੈ।
ਜਦੋਂ ਇਤਿਹਾਸਕ ਪੁਰਾਣੀਆਂ ਕਾਰਾਂ ਦੇ ਮਾਲਿਕ ਆਪਣੀਆਂ ਰਜਿਸਟ੍ਰੇਸ਼ਨਾਂ ਦਾ ਨਵੀਨੀਕਰਣ ਕਰਦੇ ਹਨ ਤਾਂ ਉੇਸੇ ਵੇਲੇ ਇਸ ਲਾਗਬੁੱਕ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

Install Punjabi Akhbar App

Install
×