ਕੁਈਨਜ਼ਲੈਂਡ ਵਿਚਲਾ ਨਵਾਂ ਕੋਵਿਡ-19 ਵਾਲੇ ਮਾਮਲੇ ਤੋਂ ਸਥਾਨਕ ਸਥਾਨਾਂਤਰਣ ਦਾ ਖਤਰਾ ਨਹੀਂ -ਡਾ. ਯੰਗ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਅੰਦਰ ਬੇਸ਼ੱਕ ਕੋਵਿਡ-19 ਦਾ ਇੱਕ ਸਥਾਨਕ ਸਥਾਨਾਂਤਰਣ ਦਾ ਮਾਮਲਾ ਸਾਹਮਣੇ ਆਇਆ ਹੈ ਪਰੰਤੂ ਮੁੱਖ ਸਿਹਤ ਅਧਿਕਾਰੀ ਡਾ. ਜੀਨੈਟ ਯੰਗ ਦਾ ਕਹਿਣਾ ਹੈ ਕਿ ਇਸ ਤੋਂ ਅੱਗੇ ਫੈਲਣ ਦਾ ਕੋਈ ਖ਼ਤਰਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਉਕਤ ਮਾਮਲਾ ਇੱਕ ਵਿਅਕਤੀ ਦਾ ਹੈ ਜਿਸ ਨੇ ਕੇ ਗੋਲਡ ਕੋਸਨ ਬਰੈਵਰੀ ਵਿੱਚ ਸ਼ਿਰਕਤ ਕੀਤੀ ਸੀ ਅਤੇ ਜਦੋਂ ਹੀ ਉਸਨੂੰ ਕੁੱਝ ਬਿਮਾਰੀ ਮਹਿਸੂਸ ਹੋਈ ਤਾਂ ਉਹ ਪਹਿਲਾਂ ਤੋਂ ਹੀ ਕੁਆਰਨਟੀਨ ਕਰ ਲਿਆ ਗਿਆ ਸੀ। ਅਸਲ ਵਿੱਚ ਉਕਤ ਵਿਅਕਤੀ ਨੂੰ 20 ਮਾਰਚ ਨੂੰ ਕੁਆਰਨਟੀਨ ਕੀਤਾ ਗਿਆ ਸੀ ਅਤੇ 27 ਮਾਰਚ ਨੂੰ ਉਸਦਾ ਕਰੋਨਾ ਟੈਸਟ ਨੈਗੇਟਿਵ ਆ ਗਿਆ ਸੀ ਅਤੇ ਇਸਤੋਂ ਬਾਅਦ ਉਸਦੀ ਤਬੀਅਤ ਖਰਾਬ ਹੋਈ ਅਤੇ ਫੇਰ ਉਸਦਾ ਕਰੋਨਾ ਟੈਸਟ ਪਾਜ਼ਿਟਿਵ ਆ ਗਿਆ।
ਡਾ. ਯੰਗ ਨੇ ਕਿਹਾ ਕਿ ਉਸਦੇ ਇਨਫੈਕਸ਼ਨ ਦੇ ਦੌਰਾਨ ਉਹ ਕਿਸੇ ਨੂੰ ਨਹੀਂ ਮਿਲਿਆ ਅਤੇ ਨਾ ਹੀ ਬਾਹਰ ਨਿਕਲਿਆ ਇਸ ਵਾਸਤੇ ਕਿਸੇ ਹੋਰ ਦੇ ਇਸ ਤੋਂ ਇਨਫੈਕਸ਼ਨ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸਰਕਾਰ ਦੀ ਵੈਬਸਾਈਟ ਉਪਰ ਲਗਾਤਾਰ ਵਿਜ਼ਿਟ ਕਰਦੇ ਰਹਿਣ ਕਿਉਂਕਿ ਉਥੇ ਪਲ਼-ਪਲ਼ ਦਾ ਅਪਡੇਟ ਪਾਇਆ ਜਾਂਦਾ ਹੈ ਅਤੇ ਖ਼ਤਰੇ ਵਾਲੀਆਂ ਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਅੱਜ ਤੜਕੇ ਸਵੇਰੇ ਹੀ ਰਾਜ ਅੰਦਰ 2 ਹੋਟਲ ਕੁਆਰਨਟੀਨ ਕੇ ਮਾਮਲੇ ਵੀ ਆਏ ਹਨ ਅਤੇ ਇਨ੍ਹਾਂ ਨਾਲ ਹੁਣ ਰਾਜ ਅੰਦਰ ਕੁੱਲ ਕਰੋਨਾ ਦੇ ਚਲੰਤ ਮਾਮਲੇ 74 ਹੋ ਗਏ ਹਨ। ਸਿਹਤਯਾਬੀ ਦੀਆਂ ਪਾਬੰਧੀਆਂ ਅਗਲੇ 15 ਦਿਨਾਂ ਤੱਕ ਜਾਰੀ ਰਹਿਣਗੀਆਂ ਅਤੇ ਇਸ ਵਿੱਚ ਫੇਸ ਮਾਸਕ ਪਾਉਣਾ, 30 ਵਿਅਕਤੀਆਂ ਦੇ ਇਕੱਠ ਦੀ ਸੀਮਾ, ਹਸਪਤਾਲਾਂ, ਏਜਡ ਕੇਅਰ ਸੈਂਟਰਾਂ ਅਤੇ ਅਪੰਗਤਾ ਦੀਆਂ ਸੇਵਾਵਾਂ ਵਾਲੀਆਂ ਥਾਵਾਂ ਉਪਰ ਪਾਬੰਧੀਆਂ ਕਾਇਮ ਹਨ।

Install Punjabi Akhbar App

Install
×