ਅਪੰਗ ਲੋਕਾਂ ਨਾਲ ਸਬੰਧਤ ਵਿਭਾਗਾਂ ਅੰਦਰ ਨਵੀਂ ਲੀਡਰਸ਼ਿਪ ਦਾ ਗਠਨ

ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਗਰੈਥ ਵਾਰਡ ਅਨੁਸਾਰ, ਨਿਊ ਸਾਊਥ ਵੇਲਜ਼ ਦੀ ਅਪੰਗ ਲੋਕਾਂ ਦੀਆਂ ਸੇਵਾਵਾਂ ਸਬੰਧੀ ਵਿਭਾਗਾਂ (NSW DISABILITY COUNCIL) ਵਿੱਚ ਨਵੇਂ ਫੇਰਬਦਲ ਕੀਤੇ ਗਏ ਹਨ ਅਤੇ ਨਵੀਆਂ ਟੀਮਾਂ ਦੀ ਨਿਯੁਕਤੀ ਕੀਤੀ ਗਈ ਹੈ। ਡੋਨਾ ਪਰਸੈਲ (ਸਬੰਧਤ ਮਾਮਲਿਲਾਂ ਦੇ ਐਡਵੋਕੇਟ) ਨੂੰ ਨਿਊ ਸਾਊਥ ਵੇਲਜ਼ ਡਿਸਅਬਿਲਟੀ ਕਾਂਸਲ ਦਾ ਚੇਅਰ ਪਰਸਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਕਾਂਸਲ ਅਪੰਗ ਲੋਕਾਂ ਦੀਆਂ ਸੇਵਾਵਾਂ ਆਦਿ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ ਅਤੇ ਹਮੇਸ਼ਾ ਹੀ ਅਜਿਹੇ ਲੋਕਾਂ ਦੀ ਸੇਵਾ ਵਾਲੇ ਕਾਰਜਾਂ ਆਦਿ ਨੂੰ ਆਧੁਨਿਕਤਾ ਦੀਆਂ ਰਾਹਾਂ ਉਪਰ ਵੀ ਚਲਾਉਂਦੀ ਰਹਿੰਦੀ ਹੈ। ਡੋਨਾ ਪਰਸੈਲ -ਨੇ ਆਪਣਾ ਸਾਰਾ ਜੀਵਨ ਵੀ ਅਜਹੇ ਕਾਰਜਾਂ ਵਿੱਚ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਨਿਜੀ ਤਜੁਰਬੇ ਨਾਲ ਇਸ ਖੇਤਰ ਵਿੱਚ ਹੋਰ ਵੀ ਬੁਲੰਦੀਆਂ ਨੂੰ ਸਰ ਕੀਤਾ ਜਾਵੇਗਾ। ਉਨ੍ਹਾਂ ਨੇ ਮੌਜੂਦਾ ਸਮੇਂ ਤੋਂ ਸੇਵਾ ਮੁਕਤ ਹੋ ਰਹੇ ਚੇਅਰ ਪਰਸਨ ਮਾਰਕ ਟੌਂਗਾ ਅਤੇ ਵਧੀਕ ਚੇਅਰ ਐਲੀਨ ਬਾਲਡਰੀ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਬੀਤੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਹੋਏ ਕੰਮਾਂ ਦੀ ਸ਼ਲਾਘਾ ਵੀ ਕੀਤੀ। ਕਾਂਸਲ ਦੀ ਨਵੀਂ ਟੀਮ ਦੇ ਮੈਂਬਰਾਂ ਦੀ ਪੂਰਨ ਜਾਣਕਾਰੀ www.facs.nsw.gov.au/inclusion/advisory-councils/disability ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×