ਨਿਊ ਸਾਊਥ ਵੇਲਜ਼ ਦੀ ਡਿਸਅਬਿਲੀਟੀ ਕਾਂਸਲ ਦੀ ਲੀਡਰਸ਼ਿਪ ਵਿੱਚ ਨਵੀਆਂ ਨਿਯੁੱਕਤੀਆਂ

ਸਬੰਧਤ ਵਿਭਾਗਾਂ ਤੇ ਮੰਤਰੀ ਐਲਿਸਟਰ ਹੈਂਸਕਨਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੇ ਡਿਸਅਬਿਲੀਟੀ ਕਾਂਸਲ ਦੀ ਲੀਡਰਸ਼ਿਪ ਵਿੱਚ ਨਵੀਆਂ ਨਿਯੁੱਕਤੀਆਂ ਕੀਤੀਆਂ ਗਈਆਂ ਅਤੇ ਰਾਜ ਦੀਆਂ ਕਈ ਪ੍ਰਮੁੱਖ ਹਸਤੀਆਂ ਨੂੰ ਇਨ੍ਹਾਂ ਪਦਾਂ ਉਪਰ ਬਿਰਾਜਮਾਨ ਕੀਤਾ ਗਿਆ ਹੈ।
ਇਨ੍ਹਾਂ ਹਸਤੀਆਂ ਵਿੱਚ ਜੇਨ ਸਪਰਿੰਗ (ਚੇਅਰਪਰਸਨ); ਜੂਲੀ ਸ਼ਾਲਰਟਨ; ਕੈਰਲੀਨ ਕੁਡੀਹੀ; ਡਾ. ਸ਼ੀਲਾਹ ਡੇਨੀਅਲ ਮੇਇਸ, ਡੇਵਿਡ ਰਾਫੇਲ; ਐਮਿਲੀ ਆਇਨਜ਼; ਮਾਰਕ ਰਾਬਿੰਨਸਨ ਐਸ.ਸੀ.; ਗੇਲ ਲੀ-ਬਾਰੰਸਕੀ; ਨੂੰ ਅਗਲੇ 4 ਸਾਲਾਂ ਲਈ ਅਹੁਦਿਆਂ ਉਪਰ ਸੁਸ਼ੋਭਿਤ ਕੀਤਾ ਗਿਆ ਹੈ।
ਇਸਤੋਂ ਇਲਾਵਾ ਡਾ. ਜਿਲ ਡੰਕਨ (ਵਧੀਕ ਚੇਅਰ ਪਰਸਨ); ਜੇਕ ਫਿੰਜ, ਪੌਲ ਜੈਲਰ ਕੈਸੇ ਗਰੇ ਆਦਿ ਵੀ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸ਼ਾਮਿਲ ਹਨ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×