ਨਿਊ ਸਾਊਥ ਵੇਲਜ਼ ਵਿੱਚ ਬੇਵਜਹ ਛੱਡੀਆਂ ਗਈਆਂ ਸ਼ਾਪਿੰਗ ਟਰਾਲੀਆਂ ਬਣੀਆਂ ਮੁਸੀਬਤ -ਭਾਰੀ ਜੁਰਮਾਨਾ ਲਾਗੂ

ਸਥਾਨਕ ਸਰਕਾਰਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਵਿੱਚ ਸ਼ਾਪਿੰਗ ਸੈਂਟਰਾਂ ਦੇ ਬਾਹਰ ਜਦੋਂ ਲੋਕ ਸਮਾਨ ਵਗਾਰਾ ਲੈ ਕੇ ਆਉਂਦੇ ਹਨ ਤਾਂ ਉਹ ਸ਼ਾਂਪਿੰਗ ਟਰਾਲੀਆਂ ਦਾ ਇਸਤੇਮਾਲ ਕਰਦੇ ਹਨ ਅਤੇ ਆਪਣਾ ਖਰੀਦਿਆ ਹੋਇਆ ਸਾਮਾਨ ਆਪਣੇ ਵਾਹਨਾਂ ਵਿੱਚ ਰੱਖਣ ਤੋਂ ਬਾਅਦ ਟਰਾਲੀਆਂ ਉਥੇ ਹੀ ਛੱਡ ਕੇ ਚਲੇ ਜਾਂਦੇ ਹਨ ਅਤੇ ਸ਼ਾਪਿੰਗ ਸੈਂਟਰਾਂ ਵਾਲੇ ਵੀ ਅਜਿਹੀਆਂ ਛੱਡੀਆਂ ਗਈਆਂ ਟਰਾਲੀਆਂ ਦੀ ਸਾਰ ਛੇਤੀ ਕਿਤੇ ਨਹੀਂ ਲੈਂਦੇ ਅਤੇ ਇਸ ਨਾਲ ਕਈ ਵਾਰੀ ਤਾਂ ਭਾਰੀਆਂ ਮੁਸੀਬਤਾਂ ਜਿਵੇਂ ਕਿ ਸੜਕਾਂ ਉਪਰ ਅੜਚਣ ਜਾਂ ਦੁਰਘਟਨਾਵਾਂ ਆਦਿ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।
ਸਰਕਾਰ ਨੇ ਐਲਾਨ ਕੀਤਾ ਹੈ ਕਿ ਅਜਿਹੀਆਂ ਟਰਾਲੀਆਂ ਜਿਸ ਕਿਸੇ ਵੀ ਸ਼ਾਪਿੰਗ ਸੈਂਟਰ ਦੀਆਂ ਪਾਈਆਂ ਜਾਂਦੀਆਂ ਹਨ ਤਾਂ ਫੌਰਨ ਜੁਰਮਾਨਾ ਕੀਤਾ ਜਾਵੇਗਾ ਜੋ ਕਿ ਇਸ ਪ੍ਰਕਾਰ ਹੋਵੇਗਾ:
ਸੁਪਰ ਮਾਰਕਿਟਾਂ ਲਈ ਜੁਰਮਾਨੇ ਦੀ ਰਕਮ 660 ਡਾਲਰ ਰੱਖੀ ਗਈ ਹੈ ਅਤੇ ਸਮਾਂ ਸੀਮਾਂ 3 ਘੰਟਿਆਂ ਦੀ ਮਿੱਥੀ ਗਈ ਹੈ। ਨੋਟਿਸ ਦੀ ਸੀਮਾਂ 4 ਦਿਨ ਹੈ। ਇਸਤੋਂ ਇਲਾਵਾ 10% ਵਾਧੂ ਦਾ ਇੱਕ ਤੋਂ ਵੱਧ ਟਰਾਲੀ (ਪ੍ਰਤੀ ਟਰਾਲੀ) ਸਰਚਾਰਜ ਹੋਵੇਗਾ ਅਤੇ ਇਸ ਦੀ ਸੀਮਾਂ 11 ਟਰਾਲੀਆਂ ਤੱਕ ਨਿਸਚਿਤ ਕੀਤੀ ਗਈ ਹੈ।
ਨਿਜੀ ਵਿਕਰੇਤਾ ਨੂੰ 2,750 ਤੋਂ ਲੈ ਕੇ 13,750 ਡਾਲਰਾਂ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਛੋਟੇ ਦੁਕਾਨਦਾਰਾਂ ਨੂੰ 25 ਤੋਂ ਘੱਟ ਟਰਾਲੀਆਂ ਤੱਕ ਲਈ ਕੁੱਝ ਰਿਆਇਤਾਂ ਦਿੱਤੀਆਂ ਗਈਆਂ ਹਨ।

Install Punjabi Akhbar App

Install
×