ਆ ਗਏ ਨਵੇਂ ਦਿਸ਼ਾ-ਨਿਰਦੇਸ਼ -ਇਮੀਗ੍ਰੇਸ਼ਨ ਵਿਭਾਗ ਨੇ ਸਿਹਤ ਵਿਭਾਗ, ਉਚ ਮੁਹਾਰਿਤ ਰੱਖਣ ਵਾਲਿਆਂ ਦੇ ਪਰਿਵਾਰਾਂ ਲਈ ਖੋਲ੍ਹੇ ਦੁਆਰ

-30 ਅਪ੍ਰੈਲ ਤੋਂ ਲਈਆਂ ਜਾਣਗੀਆਂ ਅਰਜ਼ੀਆਂ

ਔਕਲੈਂਡ :-ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਬੰਦ ਪਏ ਬਾਰਡਰਾਂ ਨੂੰ ਖੋਲ੍ਹਦੇ ਨਿਯਮਾਂ ਦੇ ਵਿਚ ਕੁਝ ਨਵੇਂ ਲੋਕਾਂ ਦੀ ਆਮਦ ਨੂੰ ਆਗਿਆ ਦਿੱਤੀ ਹੈ। ਹੁਣ ਸਰਕਾਰ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਜਿਹੜੇ ਲੋਕ ਸਿਹਤ ਵਿਭਾਗ ਦੇ ਵਿਚ ਕੰਮ ਕਰਦੇ ਹਨ ਜਾਂ ਫਿਰ ਬਹੁਤ ਹੀ ਉਚ ਮੁਹਾਰਿਤ ਕਿੱਤਿਆਂ ਦੇ ਵਿਚ ਕੰਮ ਕਰਦੇ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਥੇ ਆ ਸਕਣਗੇ। ਇਸ ਤੋਂ ਇਲਾਵਾ ਨਿਊਜ਼ੀਲੈਂਡ ਰਹੇ ਰਹੇ ਉਹ ਲੋਕ ਜਿਨ੍ਹਾਂ ਦੇ ਵਿਦੇਸ਼ ਰਹਿੰਦੇ ਪਾਰਟਨਰਜ਼ ਅਤੇ ਛੋਟੇ ਬੱਚਿਆਂ ਦੇ ਵੀਜੇ ਲੱਗੇ ਸਨ ਉਹ ਵੀ ਹੁਣ ਇਥੇ ਆ ਸਕਣਗੇ। ਪਰ ਸ਼ਰਤ ਇਹ ਹੈ ਕਿ ਇਥੇ ਰਹਿ ਰਿਹਾ ਮੈਂਬਰ ਪਿਛਲੇ 12 ਮਹੀਨਿਆਂ ਤੋਂ ਇਥੇ ਰਹਿੰਦਾ ਹੋਣਾ ਚਾਹੀਦਾ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੂਈ ਨੇ ਕਿਹਾ ਹੈ ਕਿ ਇਸ ਛੋਟ ਦੇ ਨਾਲ ਸੈਂਕੜੇ ਪਰਿਵਾਰ ਇਥੇ ਆ ਕੇ ਆਪਣੇ ਪਰਿਵਾਰਾਂ ਦੇ ਨਾਲ ਮਿਲ ਸਕਣੇ। ਸਰਕਾਰ ਨੇ ਕੋਵਿਡ-19 ਦੇ ਚਲਦਿਆਂ ਵੱਖ-ਵੱਖ ਸ਼ਰਤਾਂ ਅਧੀਨ ਇਥੇ ਲੋਕਾਂ ਨੂੰ ਆਉਣ ਵਾਸਤੇ ਦਿਸ਼ਾ ਨਿਰਦੇਸ਼ ਲਾਗੂ ਕਰ ਦਿੱਤੇ ਸਨ, ਜਿਨ੍ਹਾਂ ਦੇ ਵਿਚ ਹੁਣ ਹਲਕੀ ਹਲਕੀ ਢਿੱਲ ਦਿੱਤੀ ਜਾ ਰਹੀ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਹੇਠ ਹੁਣ ਵੀਜ਼ਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੰਤਰੀ ਸਾਹਿਬ ਨੇ ਕਿਹਾ ਹੈ ਕਿ ‘‘ਨਿਊਜ਼ੀਲੈਂਡ ਪੂਰੀ ਦੁਨੀਆ ਦਾ ਧਿਆਨ ਖਿੱਚ ਰਿਹਾ ਸੀ ਕਿ ਅਸਂੀਂ ਕੋਵਿਡ ਤੋਂ ਕਿਵੇਂ ਬਚ ਰਹੇ ਹਾਂ ਅਤੇ ਦੇਸ਼ ਦੀ ਆਰਥਿਕਤਾ ਕਿਵੇਂ ਬਚਾ ਰਹੇ ਹਾਂ। ਇਸ ਦਰਮਿਆਨ ਅਸੀਂ ਇਹ ਵੀ ਪੂਰੀ ਤਰ੍ਹਾਂ ਸਮਝਦੇ ਸਾਂ ਕਿ ਪ੍ਰਵਾਸੀ ਕਾਮਿਆਂ ਦੀਆਂ ਪਰਿਵਾਰਕ ਮੁਸ਼ਕਿਲਾਂ ਕਿਵੇਂ ਵਧੀਆ ਹਨ।’’
ਪਿਛਲੀਆਂ ਦਿੱਤੀਆਂ ਛੋਟਾਂ ਨਾਲ 13,000 ਲੋਕ ਇਥੇ ਆਪਣੇ ਵਿਛੜੇ ਪੱਕੇ ਅਤੇ ਨਾਗਰਿਕਤਾ ਵਾਲੇ ਪਰਿਵਾਰਾਂ ਦੇ ਨਾਲ ਆ ਕੇ ਮਿਲੇ ਸਨ ਅਤੇ 13,000 ਹੋਰ ਲੋਕ ਜੋ ਕਿ ਅਸਥਾਈ ਕੰਮ ਵੀਜੇ ਉਤੇ ਸਨ ਉਹ ਆ ਕੇ ਮਿਲੇ ਸਨ। ਇਸ ਤੋਂ ਇਲਾਵਾ 2500 ਉਹ ਪਰਿਵਾਰਕ ਮੈਂਬਰ ਵੀ ਆਏ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਥੇ ਬਹੁਤ ਹੀ ਮਹੱਤਵਪੂਰਨ ਸੰਕਟਮਈ ਕੰਮਾਂ ਵਿਚ ਲੱਗੇ ਸਨ। ਆਸਟਰੇਲੀਆ ਵਾਲਿਆਂ ਨੂੰ ਇਸ ਦੇ ਚਲਦਿਆਂ ਕੁਆਰਨਟੀਨ ਫ੍ਰੀ ਵਾਲੀ ਸਹੂਲਤ ਦਾ ਫਾਇਦਾ ਰਹੇਗਾ। ਨਵੀਂਆਂ ਛੋਟਾਂ ਵਾਲਿਆਂ ਲਈ ਅਰਜ਼ੀਆਂ 30 ਅਪ੍ਰੈਲ ਨੂੰ ਖੋਲ੍ਹੀਆਂ ਜਾਣਗੀਆਂ।

Install Punjabi Akhbar App

Install
×