ਪੱਛਮੀ ਸਿਡਨੀ ਵਿੱਚ ਨਵੇਂ ਇੰਡਸਟ੍ਰੀਅਲ ਸੈਂਟਰਾਂ ਨਾਲ ਹੋਵੇਗਾ ਰੌਜ਼ਗਾਰ ਅਤੇ ਨਿਵੇਸ਼ ਵਿੱਚ ਬੜਾਵਾ

ਨਿਊ ਸਾਊਥ ਵੇਲਜ਼, ਰਾਜ ਸਰਕਾਰ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰੋਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਵੱਲੋਂ ਪੱਛਮੀ ਸਿਡਨੀ ਵਿਖੇ ਖੋਲ੍ਹੇ ਗਏ ਦੋ ਨਵੇਂ ਬਿਜਨਸ ਹੱਬਾਂ ਕਾਰਨ 1,400 ਤੋਂ ਵੀ ਜ਼ਿਆਦਾ ਤਾਂ ਰੋਜ਼ਗਾਰ ਮੁਹੱਈਆ ਹੋਣਗੇ ਅਤੇ ਇਸ ਵਿੱਚ 230 ਮਿਲੀਅਨ ਡਾਲਰਾਂ ਤੋਂ ਵੀ ਵੱਧ ਦੀ ਰਕਮ ਦਾ ਨਿਵੇਸ਼ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਕਾਰਨ ਹੋਈ ਮੰਦੀ ਤੋਂ ਅਰਥ ਵਿਵਸਥਾ ਨੂੰ ਉਭਾਰ ਵਿੱਚ ਰੋਜ਼ਹਿਲ ਅਤੇ ਮਾਰਸਡਨ ਪਾਰਕ ਵਿਖੇ ਬਣਨ ਵਾਲੇ ਉਕਤ ਦੋ ਬਿਜਨਸ ਅਦਾਰੇ ਪੂਰੇ ਸਹਿਯੋਗੀ ਹੋਣਗੇ ਅਤੇ ਲੋਕਾਂ ਨੂੰ ਰੌਜ਼ਗਾਰ ਵੀ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਵੈਸੇ ਤਾਂ ਸਿਡਨੀ ਬਿਜਨਸ ਪਾਰਕ ਤਾਂ ਮਾਰਸਡਨ ਪਾਰਕ ਵਿਖੇ ਸਾਲ 2014 ਦਿਸੰਬਰ ਦੇ ਮਹੀਨੇ ਤੋਂ ਹੀ ਚੱਲ ਰਿਹਾ ਹੈ ਪਰੰਤੂ ਹੁਣ ਇਸ ਵਿੱਚ ਚਾਰ ਨਵੇਂ ਵੇਅਰਹਾਊਸ ਅਤੇ ਵਿਤਰਣ ਪ੍ਰਣਾਲੀਆਂ ਆਦਿ ਵਰਗੀਆਂ ਸਹੂਲਤਾਂ ਦੇ ਨਾਲ ਹੋਰ ਵੀ ਕਾਫੀ ਸਹੂਲਤਾਂ ਪ੍ਰਧਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਨਾਲ ਪਹਿਲਾਂ ਤੋਂ ਚੱਲ ਰਹੇ 73 ਅਜਿਹੇ ਹੀ ਕੰਮਾਂ ਵਿੱਚ ਹੋਰ ਵੀ ਇਜ਼ਾਫ਼ਾ ਹੋਣ ਜਾ ਰਿਹਾ ਹੈ।
ਰਾਜ ਦੇ -ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਕਿਹਾ ਕਿ ਇਸ ਨਾਲ ਜਿੱਥੇ ਸਥਾਨਕ ਖੇਤਰ ਨੂੰ ਤਰੱਕੀ ਮਿਲੇਗੀ ਉਥੇ ਹੀ ਲੋਕਾਂ ਦੇ ਰੌਜ਼ਗਾਰ ਵਿੱਚ ਵਾਧੇ ਦੇ ਨਾਲ ਨਾਲ ਰਾਜ ਸਰਕਾਰ ਦੀ ਅਰਥ ਵਿਵਸਥਾ ਵਿੱਚ ਵੀ ਅਜਿਹੇ ਪ੍ਰਾਜੈਕਟ ਪੂਰਨ ਯੋਗਦਾਨ ਪਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਾਜੈਕਟ ਇਸੇ ਮਹੀਨੇ ਵਿੱਚ ਹੀ ਸ਼ੁਰੂ ਕਰ ਦਿੱਤੇ ਜਾਣਗੇ।
ਇਸ ਨਾਲ ਰੋਜ਼ਹਿਲ ਵਿਖੇ ਸੈਂਟਰਲ ਸਿਡਨੀ ਇੰਡਸਟ੍ਰੀਅਲ ਐਸਟੇਅ ਅਤੇ ਮਾਰਸਡਨ ਪਾਰਕ ਵਿਖੇ ਸਿਡਨੀ ਬਿਜਨਸ ਪਾਰਕ ਦਾ ਤੀਸਰਾ ਪੜਾਅ, ਮਿਲਕੇ 790 ਤਾਂ ਕੰਸਟ੍ਰਕਸ਼ਨ ਜਾਬਾਂ ਮੁਹੱਈਆ ਕਰਵਾਉਣਗੇ ਅਤੇ ਇਸ ਤੋਂ ਇਲਾਵਾ 658 ਆਪ੍ਰੇਸ਼ਨਲ ਜਾਬਾਂ ਵੀ ਇਸ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ।

Install Punjabi Akhbar App

Install
×