ਨਵੇਂ ਭਾਰਤੀ ਹਾਈ ਕਮਿਸ਼ਨਰ: ਜੀ ਆਇਆਂ ਨੂੰ

  • ਨਵੇਂ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਡੈਮ ਪੈਟਸੀ ਨੂੰ ਮਿਲੇ
  • ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਦਾ ਕਾਰਜ-ਭਾਰ ਸੰਭਾਲਿਆ
(ਨਵੇਂ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਗਵਨਰ ਜਨਰਲ ਨੂੰ ਆਪਣਾ ਪਰਿਚਯ ਪੱਤਰ ਸੌਂਪਦੇ ਹੋਏ)
(ਨਵੇਂ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਗਵਨਰ ਜਨਰਲ ਨੂੰ ਆਪਣਾ ਪਰਿਚਯ ਪੱਤਰ ਸੌਂਪਦੇ ਹੋਏ)

ਔਕਲੈਂਡ 30 ਜੁਲਾਈ -ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਵਿਖੇ ਨਵੇਂ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਪਹੁੰਚ ਚੁੱਕੇ ਹਨ। ਵੈਬਸਾਈਟ ਉਤੇ ਵੀ ਉਨ੍ਹਾਂ ਦਾ ਨਾਂਅ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ 27 ਫਰਵਰੀ ਨੂੰ ਭਾਰਤ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਕੀਤੀ ਗਈ ਸੀ। ਅੱਜ ਸ੍ਰੀ ਮੁਕਤੇਸ਼ ਪਰਦੇਸ਼ੀ ਆਪਣੀ ਧਰਮ ਪਤਨੀ ਰਾਖੀ ਪਰਦੇਸ਼ੀ ਦੇ ਨਾਲ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਮਾਣਯੋਗ ਡੈਮ ਪੈਟਸੀ ਨੂੰ ਗਵਰਨਰ ਹਾਊਸ ਵਲਿੰਗਟਨ ਵਿਖੇ ਮਿਲੇ ਅਤੇ ਆਪਣਾ ਸਨਦ ਪੱਤਰ (ਪਰਿਚਯ) ਪੱਤਰ ਸੌਂਪਿਆ।  ਸ੍ਰੀ ਪਰਦੇਸ਼ੀ 1991 ਬੈਚ ਦੇ ਇੰਡੀਅਨ ਫੋਰੀਅਨ ਸਰਵਿਸਜ਼ (ਆਈ. ਐਫ. ਐਸ.) ਆਫੀਸਰ ਹਨ। ਉਨ੍ਹਾਂ ਦਿੱਲੀ ਦੇ ਹਿੰਦੂ ਕਾਜਲ ਤੋਂ ਪੜ੍ਹੇ ਲਿਖੇ ਹਨ।

NZ PIC 30 July-1 B

ਉਹ ਅਪ੍ਰੈਲ 2016 ਤੋਂ ਮੈਕਸੀਕੋ ਦੇ ਅੰਬੈਸਡਰ ਚਲੇ ਆ ਰਹੇ ਸਨ। ਇਸ ਤੋਂ ਪਹਿਲਾਂ ਉਹ ਉਥੇ 1993-95 ਦੇ ਵਿਚ ਤੀਜੇ ਅਤੇ ਦੂਜੇ ਸੈਕਟਰੀ ਰਹਿ ਚੁੱਕੇ ਹਨ। ਉਹ ਭਾਰਤ ਦੇ ਚੀਫ ਪਾਸਪੋਰਟ ਅਫਸਰ ਵੀ ਰਹਿ ਚੁੱਕੇ ਹਨ। ਉਹ ਪਾਸਪੋਰਟ ਸੇਵਾ ਪ੍ਰਾਜੈਕਟ ਦੇ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਜਕਾਰਤਾ ਵਿਖੇ ਵੀ ਉਹ ਡਿਪਟੀ ਹੈਡ ਰਹਿ ਚੁੱਕੇ ਹਨ। ਉਹ ਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਹਨ। ਸਪੈਨਿਸ਼ ਵਿਚ ਵੀ ਉਨ੍ਹਾਂ ਯੂਨੀਵਰਸਿਟੀ ਆਫ ਮੈਕਸੀਕੋ ਤੋਂ ਅਡਵਾਂਸ ਡਿਪਲੋਮਾ ਕੀਤਾ ਹੈ। ਇਸ ਤੋਂ ਪਹਿਲਾਂ ਉਹ ਦੋ ਵਾਰ ਨਿਊਜ਼ੀਲੈਂਡ ਸਰਕਾਰੀ ਕੰਮ ਵਾਸਤੇ ਆ ਚੁਕੇ ਹਨ।  ਉਨ੍ਹਾਂ ਦੀ ਪਤਨੀ ਰਾਖੀ ਪ੍ਰਦੇਸ਼ੀ ਹੈ ਅਤੇ ਉਨ੍ਹਾਂ ਦੀਆਂ ਦੋ ਪੁਤਰੀਆਂ ਹਨ। ਇਕ ਲੰਡਨ ਵਿਖੇ ਪੜ੍ਹਦੀ ਹੈ ਅਤੇ ਇਕ ਭਾਰਤ  ਦੇ ਵਿਚ ਨੌਕਰੀ ਕਰਦੀ ਹੈ। ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸ੍ਰੀ ਮੁਕਤੇਸ਼ ਕੁਮਾਰ ਪਰਦੇਸ਼ੀ ਨੂੰ ਵਧਾਈ ਦਿੱਤੀ ਹੈ।
ਵਰਨਣਯੋਗ ਹੈ ਕਿ ਮੌਜੂਦਾ ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ ਦੀ ਨਿਯੁਕਤੀ ਦਸੰਬਰ 2015 ਦੇ ਵਿਚ ਭਾਰਤੀ ਸਰਕਾਰ ਨੇ ਕੀਤੀ ਸੀ ਤੇ ਮਾਰਚ 2016 ‘ਚ ਉਨ੍ਹਾਂ ਅਹੁਦਾ ਸੰਭਾਲਿਆ ਸੀ।  ਉਹ ਹੁਣ ਇਥੋਂ ਬਦਲ ਕੇ  ਤਨਜਾਨੀਆ ਦੇ ਹਾਈ ਕਮਿਸ਼ਨਰ ਬਣ ਗਏ ਹਨ।

Install Punjabi Akhbar App

Install
×