ਨਿਊ ਸਾਊਥ ਵੇਲਜ਼ ਵਿਚਲੇ ਸ਼ੈਲਹਾਰਬਰ ਦੇ ਨਵੇਂ ਹਸਪਤਾਲ ਲਈ ਥਾਂ ਦੀ ਭਾਲ ਜਾਰੀ

ਸਿਹਤ ਮੰਤਰੀ ਬਰੈਡ ਹੈਜ਼ਰਡ ਅਤੇ ਕਿਆਮਾ ਗਰੈਥ ਤੋਂ ਐਮ.ਪੀ. ਅਤੇ ਸਾਊਥ ਕੋਸਟ ਮੈਂਬਰ ਸ਼ੈਲੇ ਹੈਂਕੋਕ ਨੇ ਸਾਂਝੀ ਜਾਣਕਾਰੀ ਜਾਰੀ ਕਰਦਿਆਂ ਕਿਹਾ ਹੈ ਕਿ ਇਲਵਾਰਾ ਦੇ ਲੋਕਾਂ ਨੂੰ ਬਹੁਤ ਜਲਦੀ ਹੀ ਆਧੂਨਿਕ ਸਹੂਲਤਾਂ ਨਾਲ ਲੈਸ 700 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਤਿਆਰ ਹੋਣ ਵਾਲਾ ਹਸਪਤਾਲ ਮਿਲਣ ਵਾਲਾ ਹੈ ਅਤੇ ਨਿਊ ਸਾਊਥ ਵੇਲਜ਼ ਸਰਕਾਰ ਦੇ ਉਦਮ ਸਦਕਾ ਹੁਣ ਕਾਰਾਵਈਆਂ ਸ਼ੁਰੂ ਕਰ ਵੀ ਦਿੱਤੀਆਂ ਗਈਆਂ ਹਨ ਅਤੇ ਉਕਤ ਹਸਪਤਾਲ ਵਾਸਤੇ ਉਪਯੁਕਤ ਥਾਂ ਦੀ ਭਾਲ ਸ਼ੁਰੂ ਹੋ ਚੁਕੀ ਹੈ। ਸਰਕਾਰ ਨੇ ਸਥਾਨਕ ਨਿਵਾਸੀਆਂ ਕੋਲੋਂ ਥਾਂ ਦੇਣ ਲਈ ਅਪੀਲ ਕਰਦਿਆਂ ਉਨ੍ਹਾਂ ਦੇ ਸੁਝਾਅ ਮੰਗੇ ਹਨ ਅਤੇ ਇਸ ਵਾਸਤੇ ਸ਼ੈਲਹਾਰਬਰ ਵਿਖੇ ਕੋਈ ਖਾਲੀ ਥਾਂ ਜਾਂ ਖੇਤੀਬਾੜੀ ਵਾਲੀ ਥਾਂ ਲਈ ਅਪੀਲ ਕੀਤੀ ਹੈ। ਸ੍ਰੀ ਹੈਜ਼ਰਡ ਨੇ ਹੋਰ ਦਸਦਿਆਂ ਕਿਹਾ ਕਿ ਇਸ ਇਲਾਕੇ ਅੰਦਰ ਅਜਿਹੇ ਹਸਪਤਾਲ ਨਾਲ ਨਾ ਸਿਰਫ ਲੋਕਾਂ ਦਾ ਸਹੀ ਸਮੇਂ ਉਪਰ ਸਹੀ ਇਲਾਜ ਹੀ ਹੋਵੇਗਾ ਸਗੋਂ ਸਥਾਨਕ ਨਿਵਾਸੀਆਂ ਦੇ ਕਾਰੋਬਾਰ ਵਿੱਚ ਵੀ ਇਜ਼ਾਫ਼ਾ ਹੋਵੇਗਾ ਅਤੇ ਕਈ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੌਜ਼ਗਾਰ ਮੁਹੱਈਆ ਹੋਣਗੇ। ਜ਼ਿਕਰਯੋਗ ਹੈ ਕਿ ਉਕਤ ਪ੍ਰੋਗਰਾਮ, ਸਰਕਾਰ ਦੁਅਰਾ ਪਹਿਲਾਂ ਤੋਂ ਹੀ ਚਲਾਏ ਜਾ ਰਹੇ ਜਨਤਕ ਸਿਹਤ ਸਹੂਲਤਾਂ ਵਾਲੇ 10 ਬਿਲੀਅਨ ਵਾਲੇ ਪ੍ਰਾਜੈਕਟ ਦਾ ਹੀ ਹਿੱਸਾ ਹੈ ਜਿਸ ਤਹਿਤ 2011 ਤੋਂ ਹੁਣ ਤੱਕ 130 ਨਵੇਂ ਅਜਿਹੇ ਹੀ ਅਦਾਰੇ ਸਰਕਾਰ ਦੁਆਰਾ ਜਨਹਿਤ ਤਹਿਤ ਖੋਲ੍ਹੇ ਗਏ ਹਨ ਅਤੇ ਇਸ ਵਿੱਚ 37.1 ਮਿਲੀਅਨ ਦੇ ਬੁਲੀ ਹਸਪਤਾਲ ਅਤੇ ਏਜਡ ਕੇਅਰ ਸੈਂਟਰ ਵਾਲਾ ਪ੍ਰਾਜੈਕਟ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ 100 ਮਿਲੀਅਨ ਵਾਲੇ ਪ੍ਰਾਜੈਕਟ ਵਿੱਚ ਇਲਵਾਰਾ ਦੇ ਡੈਪਟੋ ਅਤੇ ਉਲਾਦੁਲਾ ਵਾਲੇ ਸਿਹਤ ਕੇਂਦਰ ਵੀ ਇਸ ਵਿੱਚ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ https://bit.ly/36sNktW ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ; ਉਕਤ ਪ੍ਰਾਜੈਕਟ ਦੀ ਜਾਣਕਾਰੀ ਲਈ https://www.islhd.health.nsw.gov.au/about-us/hospital-and-facility-upgrades/shellharbour-hospital-redevelopment ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ISLHD-SHH-Redevelopment@health.nsw.gov.au ਉਪਰ ਈ-ਮੇਲ ਭੇਜੀ ਜਾ ਸਕਦੀ ਹੈ।

Install Punjabi Akhbar App

Install
×