ਨਵੀਂ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ‘ਚ ਮਦਦ ਕਰੇਗਾ ਭਾਰਤ- ਹੇਗਲ

chuck-hagel-002ਭਾਰਤ ਨੂੰ ਦੁਨੀਆ ਦੇ ਚੁਣੀਦਾ ਮਹੱਤਵਪੂਰਨ ਦੇਸ਼ਾਂ ਵਿਚੋਂ ਇੱਕ ਦੱਸਦੇ ਹੋਏ ਅਮਰੀਕੀ ਰੱਖਿਆ ਮੰਤਰੀ ਚੱਕ ਹੇਗਲ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇਸ ਸਦੀ ‘ਚ ਉੱਭਰ ਰਹੀ ਨਵੀਂ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ‘ਚ ਮਦਦ ਕਰੇਗਾ। ਹੇਗਲ ਨੇ ਆਪਣੇ ਨਾਲ ਭਾਰਤ ਜਾ ਰਹੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਜਦੋਂ ਤੁਸੀਂ ਦੁਨੀਆ ਨੂੰ ਦੇਖਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਭਾਰਤ ਨਾ ਕੇਵਲ ਦੁਨੀਆ ਭਰ ‘ਚ ਅੱਜ ਚੁਣੀਦਾ ਮਹੱਤਵਪੂਰਨ ਦੇਸ਼ਾਂ ਵਿਚੋਂ ਇੱਕ ਹੈ ਬਲਕਿ ਇਸ ਨਵੀਂ ਸਦੀ ‘ਚ ਉੱਭਰ ਰਹੀ ਨਵੀਂ ਵਿਸ਼ਵ ਵਿਵਸਥਾ ਨੂੰ ਵੀ ਆਕਾਰ ਦੇਣ ‘ਚ ਮਦਦ ਕਰੇਗਾ। ਰੱਖਿਆ ਮੰਤਰੀ ਦੇ ਤੌਰ ‘ਤੇ ਆਪਣੇ ਪਹਿਲੇ ਭਾਰਤ ਦੌਰੇ ‘ਤੇ ਗਏ ਹੇਗਲ ਭਾਰਤ ‘ਚ ਆਪਣੇ ਭਾਰਤੀ ਹਮ ਰੁਤਬਾ ਅਰੁਣ ਜੇਤਲੀ ਅਤੇ ਨਵੀਂ ਭਾਰਤ ਸਰਕਾਰ ਦੇ ਹੋਰ ਨੇਤਾਵਾਂ ਨਾਲ ਮੁਲਾਕਾਤ ਕਰੇਗਾ।

Install Punjabi Akhbar App

Install
×