ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਵਾਂ ਨਾਲ ਲੜ੍ਹਨ ਲਈ ਨਵੀਆਂ ਯੋਜਨਾਵਾਂ ਦਾ ਐਲਾਨ

ਪਲਾਨਿੰਗ ਅਤੇ ਜਨਤਕ ਥਾਂਵਾਂ ਦੇ ਮੰਤਰੀ ਸ੍ਰੀ ਰਾਬ ਸਟੋਕਸ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਰਾਜ ਅੰਦਰ ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਵਾਂ ਨਾਲ ਲੜਨ ਵਾਸਤੇ ਨਵੀਆਂ ਯੋਜਨਾਵਾਂ ਦਾ ਆਗਾਜ਼ ਕੀਤਾ ਹੈ ਜਿਸ ਨਾਲ ਕਿ ਜਨਤਕ ਤੌਰ ਤੇ ਸਿੱਧਾ ਫਾਇਦਾ ਲੋਕਾਂ ਨੂੰ ਹੋਵੇਗਾ।
ਉਨ੍ਹਾਂ ਕਿਹਾ ਕਿ ਅਜਿਹੀਆਂ ਯੋਜਨਾਵਾਂ, ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਤਹਿਤ ਬਣਾਈਆਂ ਗਈਆਂ ਹਨ ਜਿਸ ਵਿੱਚ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਦਾ ਮੁੱਢਲਾ ਅਤੇ ਅਤਿ ਮਹੱਤਵਪੂਰਨ ਕੰਮ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਕੰਮਾਂ ਲਈ ਸਰਕਾਰ ਪੂਰੀ ਤਰ੍ਹਾਂ ਅਤੇ ਹਰ ਹੀਲੇ ਵਸੀਲੇ ਨਾਲ ਮਦਦ ਕਰ ਰਹੀ ਹੈ ਅਤੇ ਸਥਾਨਕ ਕਾਂਸਲਾਂ ਨੂੰ ਲੈਂਡ ਪਲਾਨਿੰਗ ਅਧੀਨ, ਅਜਿਹੇ ਸਮਿਆਂ ਵਾਸਤੇ ਜ਼ਿਆਦਾ ਸਹੂਲਤਾਂ ਅਤੇ ਮਾਲੀ ਮਦਦ ਵੀ ਪ੍ਰਦਾਨ ਕਰਵਾ ਰਹੀ ਹੈ ਅਤੇ ਇਸ ਵਿੱਚ ਸਥਾਨਕ ਕਾਂਸਲਾਂ ਦੇ ਨਾਲ ਨਾਲ ਆਪਾਤਕਾਲੀਨ ਸੇਵਾਵਾਂ ਦੇ ਵਿਭਾਗ ਆਦਿ ਵੀ ਸ਼ਾਮਿਲ ਹਨ।
ਉਕਤ ਪਲਾਨ ਲਈ ਯੋਜਨਾਵਾਂ ਲਈ ਸਥਾਨਕ ਕਾਂਸਲਾਂ ਨੂੰ 6 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਹ ਆਪਣੇ ਵਿਚਾਰ ਆਦਿ ਜੁਲਾਈ 14, 2021 ਤੱਕ ਭਿਜਵਾ ਸਕਦੇ ਹਨ ਅਤੇ ਇਸ ਵਾਸਤੇ ਜ਼ਿਆਦਾ ਜਾਣਕਾਰੀ ਲੈਣ ਲਈ ਸਰਕਾਰ ਦੀ ਵੈਬਸਾਈਟ www.planning.nsw.gov.au/flooding ਉਪਰ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×