ਦਿਨ ਐਤਵਾਰ ਨੂੰ ਪੰਜਾਬੀ ਕਲਚਰਨ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਵਨਿੰਦਰ ਸਿੰਘ ਲਾਲੀ ਗਿੱਲ ਦੀ ਪ੍ਰਧਾਨਗੀ ਹੇਠ ਬ੍ਰਿਸਬੇਨ ‘ਚ ਖੇਡ ਮੇਲੇ ਕਰਵਾਇਆ ਗਿਆ। ਇਹ ਪ੍ਰੋਗਰਾਮ ਮੋਰਟਨ ਬੈਅ ਸਪੋਰਟਸ ਕਲੱਬ (ਟਿੰਗਲਪਾ) ਵਿਖੇ ਹੋਏ। ਇਸ ਖੇਡ ਮੇਲੇ ‘ਚ ਕਬੱਡੀ, ਫ਼ੁੱਟਬਾਲ ਤੇ ਵਾਲੀਬਾਲ ਦੇ ਮੈਚ ਹੋਏ। ਮੇਲੇ ਦੌਰਾਨ ਕਬੱਡੀ ਦੇ ਦੋ ਮੈਚ ਹੋਏ ਤੇ ਮੌਸਮ ਖ਼ਰਾਬ ਹੋਣ ਕਾਰਣ ਕਬੱਡੀ ਦੇ ਮੈਚ ਰੋਕ ਦਿੱਤੇ ਗਏ ਪਰ ਫ਼ੁੱਟਬਾਲ ਦੇ ਮੈਚ ਮੌਸਮ ਖ਼ਰਾਬ ‘ਚ ਵੀ ਲਗਾਤਾਰ ਚਲਦੇ ਰਹੇ ਤੇ ਪਹਿਲਾ ਮੈਚ ਫ਼ਤਹਿ ਕਲੱਬ ਤੇ ਨਿਊ ਫ਼ਾਮ ਦੀ ਟੀਮ ਵਿਚਕਾਰ ਹੋਇਆਂ ਜਿਸ ‘ਚ ਨਿਊ ਫ਼ਾਮ ਦੀ ਟੀਮ ਨੇ ਜੀਤ ਹਾਸਲ ਕਰ ਅਗਲਾ ਮੈਚ ਕਾਲਮਵੈਲ ਕਲੱਬ ਨਾਲ ਖੇਡ 1-0 ਨਾਲ ਜੀਤ ਪ੍ਰਾਪਤ ਕਰ ਬ੍ਰਿਸਬੇਨ ਫ਼ੁੱਟਬਾਲ ਕੱਪ ਆਪਣੇ ਨਾਮ ਕੀਤਾ ਤੇ ਪ੍ਰਧਾਨ ਲਾਲੀ ਵੱਲੋ ਜੇਤੁ ਟੀਮ ਨੂੰ ਬ੍ਰਿਸਬੇਨ ਫ਼ੁੱਟਬਾਲ ਕੱਪ ਦਿਤਾ।
ਹਰਪ੍ਰੀਤ ਸਿੰਘ ਕੋਹਲੀ
harpreetsinghkohli73