
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਨੇ ਸਿਡਨੀ ਵਿਚਲੇ ਕੁੱਝ ਸ਼ੱਕੀ ਖੇਤਰਾਂ ਦੀ ਸਮਾਂ ਸੂਚੀ ਜਾਰੀ ਕਰਦਿਆਂ ਲੋਕਾਂ ਨੂੰ ਤਾਕੀਦ ਕੀਤੀ ਹੈ ਕਿ ਜੇਕਰ ਇਸ ਸਮਾਂ-ਸੂਚੀ ਮੁਤਾਬਿਕ ਕਿਸੇ ਵਿਅਕਤੀ ਨੇ ਉਕਤ ਖੇਤਰਾਂ ਵਿੱਚ ਆਵਾਗਮਨ ਕੀਤਾ ਹੋਵੇ ਤਾਂ ਆਪਣੀ ਸਿਹਤ ਦਾ ਧਿਆਨ ਰੱਖੇ ਅਤੇ ਜ਼ਰੂਰਤ ਪੈਣ ਤੇ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰੇ ਅਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰੇ। ਐਵਲੋਨ: ਆਲਮਾ ਐਵਲੋਨ ਰੈਸਟੌਰੈਂਟ -ਬੁੱਧਵਾਰ 16 ਦਿਸੰਬਰ ਰਾਤ ਦੇ 8:30 ਵਜੇ ਤੋਂ ਇਸ ਦੇ ਬੰਦ ਹੋਣ ਤੱਕ; ਮੈਕੁਆਇਰ ਪਾਰਕ: ਪ੍ਰੀਮੀਅਰ ਅਕੈਡਮੀ ਲੀਗ ਅੰਦਰ 8ਐਸ ਮੈਕੁਆਇਅਰ ਯੂਨੀਵਰਸਿਟੀ ਸੋਕਰ ਫੀਲਡ, ਮੈਕੁਆਇਰ ਯੂਨੀ. ਸੋਕਰ ਫੀਲਡ, ਮੈਕੁਆਇਰ ਪਾਰਕ -ਐਤਵਾਰ 13 ਦਿਸੰਬਰ ਸਵੇਰ ਦੇ 9:15 ਤੋਂ 10:45 ਤੱਕ।
ਮੋਨਾ ਵੇਲ: ਮੋਨਾ ਵੇਲ ਫਿਟਨਸ ਫਰਸਟ, ਪਿਟਵਾਟਰ ਪਲੇਸ ਸ਼ਾਪਿੰਗ ਸੈਂਟਰ, 10 ਪਾਰਕ ਸੇਂਟ ਮੋਨਾ ਵੇਲ -ਵੀਰਵਾਰ 17 ਦਿਸੰਬਰ ਨੂੰ ਪੂਰਾ ਦਿਨ।
ਸਿਡਨੀ: ਐਮ.ਐਲ.ਸੀ. ਬਿਲਡਿੰਗ ਫੂਡ ਕੋਰਟ, ਮਾਰਟਿਨ ਪਲੇਸ ਸਿਡਨੀ -ਮੰਗਲਵਾਰ 15 ਦਿਸੰਬਰ ਦੁਪਹਿਰ 1 ਵਜੇ ਤੋਂ 2 ਵਜੇ ਤੱਕ।
ਕੋਲਾਰੋਏ: ਡੀਐਸਿਸ ਕੋਲਾਰੋਏ ਕੇਫੈ, ਕੋਲਾਰੋਏ -ਸ਼ਨਿਚਰਵਾਰ 12, ਦਿਸੰਬਰ – ਸਵੇਰ ਦੇ 9:15 ਤੋਂ 10:10 ਤੱਕ।
ਬੌਂਡੀ: ਬੌਂਡੀ ਆਈਸਬਰਗ ਕਲੱਬ (ਪੂਲ ਡੈਕ ਲੈਵਲ) -ਐਤਵਾਰ 20 ਦਿਸੰਬਰ ਸਵੇਰ ਦੇ 8:00 ਤੋਂ 9:30 ਤੱਕ ਅਤੇ ਸੋਮਵਾਰ 21 ਦਿਸੰਬਰ ਨੂੰ ਸਵੇਰ 7 ਤੋਂ 8 ਵਜੇ ਤੱਕ।