ਰੇਲਵੇ ਨਾਲ ਸਬੰਧਤ ਨਵਾਂ ਡਿਪਲੋਮਾ (ਰੇਲ ਟ੍ਰੈਕ ਇੰਜਨੀਅਰਿੰਗ) ਦੇ ਰਿਹਾ ਕਈਆਂ ਨੂੰ ਰੌਜ਼ਗਾਰ -ਐਂਡ੍ਰਿਊ ਕੰਸਟੈਂਸ

ਨਿਊ ਸਾਊਥ ਵੇਲਜ਼ ਰਾਜ ਦੇ ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਵਿਦਿਆਰਥੀਆਂ ਵਾਸਤੇ ਰੇਲਵੇ ਇੰਜਨਿਅਰਿੰਗ ਖੇਤਰ ਵਿੱਚ ਜਿਹੜਾ ਡਿਪਲੋਮਾ ਸ਼ੁਰੂ ਕੀਤਾ ਗਿਆ ਹੈ ਉਹ ਹਜ਼ਾਰਾਂ ਹੀ ਵਿਦਿਆਰਥੀਆਂ ਲਈ ਰੌਜ਼ਗਾਰ ਦਾ ਸਾਧਨ ਬਣਿਆ ਅਤੇ ਖੇਤਰ ਵਿੱਚ ਨਵੇਂ ਇੰਜਨੀਅਰਾਂ ਦੇ ਆਵਾਗਮਨ ਨਾਲ, ਨਵੀਆਂ ਪ੍ਰਾਪਤੀਆਂ ਵੀ ਹੋ ਰਹੀਆਂ ਹਨ।
ਰਾਜ ਦੇ ਸੜਕ ਪਰਿਵਹਨ ਦੇ ਕਾਰਜਕਾਰੀ ਡਾਇਰੈਕਟਰ (ਸਿੱਖਿਆ ਅਤੇ ਡਿਵੈਲਪਮੈਂਟ) ਵੈਰੋਨਿਕਾ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਵਾਸਤੇ ਸਿਡਨੀ ਟ੍ਰੇਨ, ਇੰਜਨੀਅਰਜ਼ ਆਸਟ੍ਰੇਲੀਆ ਅਤੇ ਤਸਮਾਨੀਆ ਯੂਨੀਵਰਸਿਟੀ ਨਾਲ ਇਕਰਾਰ ਕੀਤੇ ਹਨ ਜੇ ਕਿ ਖੇਤਰ ਅਤੇ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਬਹੁਤ ਹੀ ਲਾਹੇਵੰਦ ਸਾਬਿਤ ਹੋਣਗੇ।
ਇੰਜਨੀਅਰਜ਼ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਫ਼ਸਰ ਡਾ. ਬਰੋਨਵਿਨ ਈਵਨਜ਼ ਨੇ ਕਿਹਾ ਕਿ ਉਕਤ ਡਿਪਲੋਮਾ ਜਿੱਥੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ, ਉਥੇ ਹੀ ਨਵੇਂ ਉਦਯੋਗਿਕ ਨਜ਼ਰੀਏ ਅਤੇ ਖੋਜਾਂ ਆਦਿ ਨੂੰ ਵੀ ਕਾਇਮ ਕਰੇਗਾ ਅਤੇ ਇਸਦੇ ਨਾਲ ਹੀ ਉਕਤ ਖੇਤਰ ਵਿਚਲ ਅਜਿਹੇ ਇੰਜਨੀਅਰਾਂ ਦੀ ਕਮੀ ਨੂੰ ਵੀ ਪੂਰਾ ਕਰੇਗਾ।
12-18 ਮਹੀਨੇ ਦੇ ਉਕਤ ਕੋਰਸ ਵਾਸਤੇ ਸਾਲ 2022 ਲਈ ਅਰਜ਼ੀਆਂ ਖੁੱਲ੍ਹੀਆਂ ਹਨ ਅਤੇ ਇਸ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks