ਨਿਊ ਸਾਊਥ ਵੇਲਜ਼ ਵਿਚ “ਫਲੱਡਪਲੇਨ ਹਾਰਵੈਸਟਿੰਗ” ਲਈ ਨਵਾਂ ਡਾਟਾ ਤਿਆਰ

ਰਾਜ ਅੰਦਰ ਹੜ੍ਹਾਂ ਦੇ ਪਾਣੀ ਨੂੰ ਖੇਤੀਬਾੜੀ ਵਿੱਚ ਸਿੰਜਾਈ ਆਦਿ ਲਈ ਵਰਤੋਂ ਵਾਸਤੇ ਸਰਕਾਰ ਨੇ ਨਵਾਂ ਡਾਟਾ ਤਿਆਰ ਕਰ ਲਿਆ ਹੈ ਅਤੇ ਇਸ ਨਾਲ ਹੁਣ ਖੇਤੀਬਾੜੀ ਕਰਨ ਵਾਲਿਆਂ ਨੂੰ ਹੜ੍ਹਾਂ ਦੇ ਪਾਣੀ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇਅ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗਵੇਡਰ (ਨਿਊ ਇੰਗਲੈਂਡ ਖੇਤਰ) ਵਿੱਚ ਇਸ ਬਾਰੇ ਵਿੱਚ ਇੱਕ ਮਾਡਲਿੰਗ ਰਿਪੋਰਟ ਤਿਆਰ ਕੀਤੀ ਗਈ ਹੈ ਅਤੇ ਹੜ੍ਹਾਂ ਦੇਪਾਣੀ ਦੀ ਵਰਤੋਂ ਨਾਲ ਖੇਤੀ ਕਰਨ ਲਈ ਲਾਇਸੰਸ 1 ਜੁਲਾਈ 2021 ਤੋਂ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਸਰਕਾਰ ਨੇ ਇਸ ਵਾਸਤੇ 6 ਸਾਲਾਂ ਦੀ ਮਿਹਨਤ ਨਾਲ ਅਤੇ 17 ਮਿਲੀਅਨ ਡਾਲਰ ਲਗਾ ਕੇ -ਖੇਤਾਂ ਦੇ ਸਰਵੇਖਣ, ਦੂਰ ਦੁਰਾਡੇ ਦੇ ਖੇਤਰਾਂ ਵਿਚਲੀਆਂ ਗਤੀਵਿਧੀਆਂ, ਨਦੀ ਵਿਚਲੇ ਪਾਣੀ ਦੇ ਬਹਾਅ ਦਾ ਸਾਰਾ ਰਿਕਾਰਡ ਆਦਿ ਇਕੱਠਾ ਕਰਨ ਵਿੱਚ ਲਗਾਏ ਹਨ ਅਤੇ ਕਿਸੇ ਵੀ ਹੋਰ ਰਾਜਾਂ ਅੰਦਰ ਮਿਲ ਰਹੀਆਂ ਅਜਿਹੀਆਂ ਸੁਵਿਧਾਵਾਂ ਤੋਂ ਕਿਤੇ ਉਪਰ ਉਠ ਕੇ ਜਨਤਕ ਭਲਾਈ ਲਈ ਕਾਰਜਕਾਰਨੀਆਂ ਸਥਾਪਤ ਕੀਤੀਆਂ ਹਨ ਜਿਨ੍ਹਾਂ ਰਾਹੀਂ ਕਿ ਹੁਣ ਖੇਤੀਬਾੜੀ ਕਰਨ ਵਾਲਿਆਂ ਨੂੰ ਤਕਰੀਬਨ 120 ਗੈਲਨ ਤੱਕ ਦੇ ਪਾਣੀ ਦੀ ਵਰਤੋਂ ਖੇਤੀਬਾੜੀ ਦੀ ਸਿੰਚਾਈ ਆਦਿ ਲਈ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਦੋ ਦਹਾਕਿਆਂ ਵਿੱਚ ਇਸ ਗਤੀਵਿਧੀ ਦਾ ਸਹੀ ਯੋਗਦਾਨ ਪ੍ਰਾਪਤ ਕਰਕੇ ਲਾਭ ਲਿਆ ਜਾ ਰਿਹਾ ਹੈ ਅਤੇ ਇਸ ਵਾਸਤੇ 1994 ਅਤੇ 2008 ਦੇ ਵਿਚਾਲੇ ਦਾ ਹਿੱਸਾ ਬਹੁਤ ਹੀ ਕਾਰਗਰ ਆਂਕੜੇ ਉਪਲਭਧ ਕਰਵਾਉਂਦਾ ਹੈ ਜੋ ਕਿ ਬਹੁਤ ਜ਼ਿਆਦਾ ਉਸਾਰੂ ਪਣ ਦਰਸਾਉਂਦੇ ਹਨ।

Install Punjabi Akhbar App

Install
×