ਸਕੂਲਾਂ ਵਾਸਤੇ ਨਵੇਂ ਕੋਵਿਡ-ਸੇਫ ਦਿਸ਼ਾ ਨਿਰਦੇਸ਼ ਜਾਰੀ

ਨਿਊ ਸਾਊਥ ਵੇਲਜ਼ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2021 ਵਿੱਚ ਜਿਹੜੇ ਵਿਦਿਆਰਥੀ ਕਰੋਨਾ ਤੋਂ ਬਾਅਦ ਸਕੂਲ ਆ ਰਹੇ ਹਨ ਉਨ੍ਹਾਂ ਵਾਸਤੇ ਕੋਵਿਡ ਤੋਂ ਸੁਰੱਖਿਆ ਦੇ ਨਵੇਂ ਦਿਸ਼ਾ ਨਿਰਦੇਸ਼, ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਪਹਿਲੀ ਨਿਯਮਾਂਵਲੀ ਉਨ੍ਹਾਂ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਲਈ ਹੈ ਜਿਨ੍ਹਾਂ ਦੇ ਬੱਚੇ ਕਿੰਡਰਗਾਰਟਨ ਵਿੱਚ ਹਨ ਅਤੇ ਜਾਂ ਫੇਰ ਪਹਿਲੀ ਤੋਂ ਸੱਤਵੀਂ ਕਲਾਸ ਵਿੱਚ ਹਨ ਅਤੇ ਉਨ੍ਹਾਂ ਲਈ ਹਦਾਇਤਾਂ ਹਨ ਕਿ ਉਹ ਸਕੂਲ ਛੱਡ ਕੇ ਜਾਣ ਸਮੇਂ ਪੂਰਨ ਤੌਰ ਤੇ ਕੋਵਿਡ ਦੇ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਅਤੇ ਜ਼ੱਰਾ ਕੁ ਜਿੰਨੀ ਵੀ ਅਣਗਹਿਲੀ ਨਾ ਕਰਨ। ਅਸਲ ਵਿੱਚ ਪਹਿਲਾ ਦਿਨ ਹੀ ਬੱਚਿਆਂ ਵਾਸਤੇ ਖਾਸ ਹੁੰਦਾ ਹੈ ਅਤੇ ਖਾਸ ਕਰਕੇ ਉਨ੍ਹਾਂ ਬੱਚਿਆਂ ਲਈ ਜਿਹੜੇ ਕਿ ਕਿੰਡਰਗਾਰਟਨ ਵਿੱਚ ਦਾਖਲਾ ਪਾਉਂਦੇ ਹਨ ਅਤੇ ਪਹਿਲੇ ਹੀ ਦਿਨ ਸਕੂਲ ਵਿੱਚ ਆਪਣੀ ਹਾਜ਼ਰੀ ਭਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਚੇਚੇ ਤੌਰ ਤੇ ਦਿਨ ਰਾਤ ਸਖ਼ਤ ਮਿਹਨਤ ਕਰਕੇ, ਸਹੀ ਮਾਪਦੰਢਾਂ ਵਾਲੇ ਕਦਮ ਚੁੱਕ ਕੇ ਕੋਵਿਡ-19 ਦੇ ਖ਼ਿਲਾਫ਼ ਜੰਗ ਲੜੀ ਹੈ ਅਤੇ ਸਰਕਾਰ ਦਾ ਵਾਅਦਾ ਹੈ ਕਿ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਇਸ ਭਿਆਨਕ ਬਿਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ। ਬੱਚਿਆਂ ਨੂੰ ਸਕੂਲ ਅੰਦਰ ਵੀ ਸਹੀ ਤਰੀਕਿਆਂ ਨਾਲ ਕੋਵਿਡ ਸੇਫ ਨਿਯਮਾਂਵਲੀ ਤਹਿਤ ਹੀ ਰੱਖਿਆ ਜਾਵੇਗਾ ਅਤੇ ਪੂਰਨ ਤੌਰ ਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਪਹਿਲੇ ਦਿਨ ਤੋਂ ਹੀ ਕੀਤੀ ਜਾਵੇਗੀ ਅਤੇ ਸਕੂਲ ਦੇ ਨਿਯਮਾਂ ਅਤੇ ਮਾਪਦੰਢਾਂ ਬਾਰੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਪਹਿਲਾਂ ਤੋਂ ਹੀ ਸੂਚਿਤ ਕੀਤਾ ਜਾਂਦਾ ਰਹੇਗਾ। ਛੋਟੇ ਬੱਚਿਆਂ, ਮਾਪਿਆਂ ਅਤੇ ਸਟਾਫ ਲਈ ਫੇਸ ਮਾਸਕ ਜ਼ਰੂਰੀ ਨਹੀਂ ਹੈ ਪਰੰਤੂ ਸਿਹਤ ਅਧਿਕਾਰੀਆਂ ਦੀਆਂ ਤਾਕੀਦਾਂ ਮੁਤਾਬਿਕ, 12 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਵਾਲਿਆਂ ਲਈ ਜਨਤਕ ਟ੍ਰਾਂਸਪੋਰਟਾਂ ਵਿੱਚ ਮਾਸਕ ਲਗਾਉਣਾ ਜ਼ਰੂਰੀ ਕੀਤਾ ਗਿਆ ਹੈ। ਉਕਤ ਬੱਚੇ ਜੇਕਰ ਕਿਸੇ ਜਨਤਕ ਥਾਵਾਂ ਉਪਰ ਵੀ ਜਾਂਦੇ ਹਨ ਤਾਂ ਮਾਸਕ ਜ਼ਰੂਰੀ ਹੈ। ਮਾਪਿਆਂ ਨੂੰ ਸਕੂਲਾਂ ਦੇ ਗਰਾਉਂਡਾਂ ਜਾਂ ਯੂਨੀਫੋਰਮ ਆਦਿ ਵਾਲੀਆਂ ਦੁਕਾਨਾਂ ਉਪਰ ਆਉਣ ਵਾਸਤੇ ਵੀ ਸਾਰੇ ਜ਼ਰੂਰੀ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈੇ। ਜ਼ਿਆਦਾ ਜਾਣਕਾਰੀ ਵਾਸਤੇ https://education.nsw.gov.au/covid-19/advice-for-families ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×