ਕਰੋਨਾ ਤੋਂ ਬਚਾਅ ਲਈ ਸਿਡਨੀ ਸੀਬੀਡੀ ਵਿੱਚ ਸਫਾਈ ਮੁਹਿੰਮ ਦਾ ਆਗਾਜ਼

ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਿਡਨੀ ਸੀਬੀਡੀ ਅੰਦਰ ਕਰੋਨਾ ਦੇ ਵਾਇਰਸ ਤੋਂ ਬਚਾਅ ਲਈ ਸਫਾਈ ਸੇਵਕਾਂ ਦੇ ਇੱਕ ਖਾਸ ਸਕੁਐਡ ਰਾਹੀਂ ਅਜਿਹੀਆਂ 1000 ਤੋਂ ਵੀ ਜ਼ਿਆਦਾ ਛੋਹਣ ਵਾਲੀਆਂ ਥਾਵਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਜਿੱਥੇ ਕਿ ਲੋਕਾਂ ਦੇ ਆਵਾਗਮਨ ਵਿੱਚ ਹੱਥਾਂ ਨਾਲ ਛੋਹਿਆ ਜਾਣਾ ਲਾਜ਼ਮੀ ਹੀ ਹੋ ਜਾਂਦਾ ਹੈ ਅਤੇ ਫੇਰ ਕਈ ਵਾਰੀ ਇਨ੍ਹਾਂ ਥਾਵਾਂ ਦੁਆਰਾਂ ਕਰੋਨਾ ਤੋਂ ਪ੍ਰਤਾੜਿਤ ਵਿਅਕਤੀ ਦੇ ਛੋਹਣ ਨਾਲ ਕਰੋਨਾ ਵਾਇਰਸ ਇੱਥੋਂ ਹੋਰਨਾਂ ਅੰਦਰ ਸਥਪਤ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਤਰੀ ਬੀਚਾਂ ਉਪਰ ਫੈਲੇ ਕਲਸਟਰ ਤੋਂ ਬਾਅਦ ਇਹ ਸਾਫ-ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਜਨਤਕ ਥਾਵਾਂ ਉਪਰ ਜਿਵੇਂ ਕਿ ਸੈਟਰਲ ਖੇਤਰ, ਟਾਊਨ ਹਾਲ, ਵਿਨਯਾਰਡ, ਸਰਕੁਲਰ ਕੁਏਅ ਅਤੇ ਮਾਰਟਿਨ ਪਲੇਸ ਅਤੇ ਇਯ ਤੋਂ ਇਲਾਵਾ ਲੋਕਾਂ ਨੂੰ 92,000 ਤੋਂ ਵੀ ਜ਼ਿਆਦਾ ਫੇਸ ਮਾਸਕ ਵੀ ਵੰਡੇ ਜਾ ਚੁਕੇ ਹਨ। ਇਸ ਟੀਮ ਨੂੰ ਅਜਿਹੇ ਤਰੀਕਿਆਂ ਨਾਲ ਤਿਆਰ ਕੀਤਾ ਗਿਆ ਹੈ ਕਿ ਥੋੜ੍ਹੇ ਸਮੇਂ ਦੀ ਕਾਲ ਉਪਰ ਹੀ ਇਸ ਟੀਮ ਨੂੰ ਕਿਸੇ ਵੀ ਪ੍ਰਭਾਵਿਤ ਖੇਤਰਾਂ ਅੰਦਰ ਭੇਜਿਆ ਜਾ ਸਕਦਾ ਹੈ ਅਤੇ ਅਜਿਹੀਆਂ ਥਾਵਾਂ ਉਪਰ ਵੀ ਇਸ ਟੀਮ ਦੀ ਪੂਰਨ ਮਦਦ ਲਈ ਜਾ ਰਹੀ ਹੈ ਜਿੱਥੇ ਕਿ ਬਹੁਤ ਸਾਰਾ ਜਨਤਕ ਇਕੱਠ ਹੋਣਾ ਹੁੰਦਾ ਹੈ ਜਿਵੇਂ ਕਿ ਕੋਈ ਖੇਡਾਂ ਦੇ ਮੈਚ ਜਾਂ ਚੈਂਪਿਅਨਸ਼ਿਪਾਂ ਆਦਿ। ਨਿਊ ਸਾਊਥ ਵੇਲਜ਼ ਦੇ ਸਿਡਨੀ ਖੇਤਰ ਦੇ ਪਰਿਵਹਨ ਮਾਮਲਿਆਂ ਨਾਲ ਸਬੰਧਤ ਕਾਰਜਕਾਰੀ ਵਧੀਕ ਸਕੱਤਰ ਹੋਵਾਰਡ ਕੋਲਿਨਜ਼ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ 1,200 ਲੋੜੀਂਦੀਆਂ ਵਾਧੂ ਸੇਵਾਵਾਂ ਇਸ ਗਰਮੀਆਂ ਵਿੱਚ ਬੀਤੇ ਦਿਸੰਬਰ ਦੇ ਮਹੀਨੇ ਤੋਂ ਸ਼ੁਰੂ ਕੀਤੀਆਂ ਗਈਆਂ ਹਨ ਇਹ ਸੇਵਾਵਾਂ ਮਾਰਚ ਦੇ ਮਹੀਨੇ ਦੇ ਅੰਤਲੇ ਦਿਨਾਂ ਤੱਕ ਜਾਰੀ ਰਹਿਣਗੀਆਂ ਅਤੇ ਇਸ ਤੋਂ ਇਲਾਵਾ ਕੋਵਿਡ-19 ਦੇ ਮੱਦੇਨਜ਼ਰ 4,500 ਤੋਂ ਵੀ ਵੱਧ ਅਜਿਹੀਆਂ ਸੇਵਾਵਾਂ ਜਨਤਕ ਤੌਰ ਤੇ ਚਲਾਈਆਂ ਜਾ ਰਹੀਆਂ ਹਨ। ਲੋਕਾਂ ਪ੍ਰਤੀ ਹਦਾਇਤਾਂ ਰਾਹੀਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਫੇਸ ਮਾਸਕ ਪਾ ਕੇ ਹੀ ਜਨਤਕ ਥਾਵਾਂ ਤੇ ਨਿਕਲਣ ਅਤੇ ਸਿਰਫ ਹਰੇ ਰੰਗ ਦੇ ਨਿਸ਼ਾਨ ਤੇ ਹੀ ਖੜ੍ਹੋ ਜਾਂ ਬੈਠੋ, ਲੋੜੀਂਦੀ ਸਰੀਰਕ ਦੂਰੀ ਬਣਾ ਕੇ ਰੱਖੋ, ਆਪਣਾ ਓਪਲ ਕਾਰਡ ਨਾਮਾਂਕਣ ਕਰੋ ਜਾਂ ਕਿਊ ਆਰ ਕੋਡ ਦੇ ਤਹਿਤ ਹੀ ਕਿਸੇ ਜਨਤਕ ਥਾਵਾਂ ਉਪਰ ਆਪਣਾ ਆਵਾਗਮਨ ਰਜਿਸਟਰ ਕਰੋ ਤਾਂ ਕਿ ਜ਼ਰੂਰਤ ਪੈਣ ਤੇ ਸਿਹਤ ਅਧਿਕਾਰੀ ਤੁਹਾਨੂੰ ਟਰੇਸ ਕਰ ਸਕਣ।

Install Punjabi Akhbar App

Install
×