ਐਰੋਟਰੋਪੋਲਿਸ ਵਿੱਚ ਬਣਨ ਵਾਲੇ ਨਵੇਂ ਸ਼ਹਿਰ ਦਾ ਨਾਮ ਹੋਵੇਗਾ ‘ਬਰੈਡਫੀਲਡ’

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਿਡਨੀ ਦੇ ਬ੍ਰਿੰਗਲੇਅ ਵਿਖੇ ਨਵੀਂ ਬਣਾਈ ਜਾ ਰਹੀ ਹਾਈ ਟੈਕ ਸਿਟੀ ਦਾ ਨਾਮ ‘ਬਰੈਡਫੀਲਡ’ ਰੱਖਿਆ ਜਾਵੇਗਾ ਜੋ ਕਿ ਉਸ ਇੰਜਨੀਅਰ ਸ਼ਖ਼ਸ ਦਾ ਨਾਮ ਹੈ (ਜੋਹਨ ਬਰੈਡਫੀਲਡ) ਜਿਸਨੇ ਕਿ ਸਿਡਨੀ ਸ਼ਹਿਰ ਨੂੰ ਬਣਾਉਣ ਵਿੱਚ ਮਦਦ ਕੀਤੀ ਸੀ। ਅਸਲ ਵਿੱਚ ਇਹ ਨਵਾਂ ਸਿਟੀ ਸੈਂਟਰ ਪੱਛਮੀ ਸਿਡਨੀ ਇੰਟਰਨੈਸ਼ਨਲ ਏਅਰਪੋਰਟ (ਨੈਨਸੀ-ਬਰਡ ਵਾਲਟਨ) ਦੀਆਂ ਬਰੂਹਾਂ ਉਪਰ ਬਣਾਇਆ ਜਾ ਰਿਹਾ ਹੈ ਜੋ ਕਿ ਸਿਡਨੀ ਦੇ ਤੀਸਰੇ ਸ਼ਹਿਰ ਵੱਜੋਂ ਉਭਰੇਗਾ ਅਤੇ ਇਸ ਨੂੰ ਸਿਡਨੀ ਅਤੇ ਪੈਰਾਮਾਟਾ ਦੇ ਦੁਆਲੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਨਾਮ ਲੋਕਾਂ ਦੀ ਰਾਇ ਅਨੁਸਾਰ ਹੀ ਰੱਖਿਆ ਜਾ ਰਿਹਾ ਹੈ ਅਤੇ ਇਹ ਉਸ ਇੰਜਨੀਅਰ ਹਸਤੀ ਨੂੰ ਸ਼ਰਧਾਂਜਲੀ ਹੈ ਜਿਸਨੇ ਕਿ ਅੱਜ ਦੀ ਸਿਡਨੀ ਦਾ ਮੂੰਹ ਮੱਥਾ ਸੰਵਾਰਿਆ ਸੀ ਅਤੇ ਸਿਡਨੀ ਦੇ ਅਸਲ ਰੇਲਵੇਅ ਟ੍ਰੈਕ ਦੇ ਨਾਲ ਨਾਲ, ਸਿਡਨੀ ਹਾਰਬਰ ਬ੍ਰਿਜ ਨੂੰ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ।
ਉਨ੍ਹਾਂ ਇਹ ਵੀ ਕਿਹਾ ਨਵਾਂ ਬਣਨ ਵਾਲਾ ਇਹ ਸਿਟੀ ਸੈਂਟਰ 22 ਸਦੀ ਦਾ ਆਧੂਨਿਕ ਸ਼ਹਿਰ ਹੋਵੇਗਾ ਅਤੇ ਇਸ ਨਾਲ ਵੈਸਟਰਨ ਪਾਰਕਲੈਂਡ ਸ਼ਹਿਰ ਦੇ ਆਲ਼ੇ-ਦੁਆਲ਼ੇ 200,000 ਰੌਜ਼ਗਾਰ ਦੇ ਸੌਮੇ ਮੁਹੱਈਆ ਕਰਵਾਏ ਜਾਣਗੇ।
ਇਸ ਐਲਾਨ ਦੀ ਘੋਸ਼ਣਾ ਤੋਂ ਬਾਅਦ ਜੋਹਨ ਬਰੈਗਫੀਲਡ ਦੇ ਪੋਤੇ ਜਿਮ ਬਰੈਡਫੀਲਡ ਨੇ ਸਰਕਾਰ ਦੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਦਾਦਾ ਜੀ ਨੂੰ ਇਹ ਪੂਰਨ ਸ਼ਰਧਾਂਜਲੀ ਹੈ ਅਤੇ ਇਸ ਵਾਸਤੇ ਉਹ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਸਮੁੱਚੀ ਰਾਜ ਸਰਕਾਰ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ।

Install Punjabi Akhbar App

Install
×