ਨਿਊ ਸਾਊਥ ਵੇਲਜ਼ ਸਰਕਾਰ ਨੇ ਅਪਣਾਇਆ ਨਵਾਂ ਐਚ-125 ਹੈਲੀਕਾਪਟਰ (ਏਅਰਬਸ)

ਵਾਤਾਵਰਣ ਸਬੰਧੀ ਵਿਭਾਗਾਂ ਦੇ ਮੰਤਰੀ, ਮੈਟ ਕੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਕੌਮੀ ਪਾਰਕਾਂ ਅਤੇ ਜੰਗਲੀ ਜੀਵਾਂ ਦੀ ਸੇਵਾ ਵਾਲੇ ਵਿਭਾਗ (NPWS) ਦੇ ਪਰਿਵਾਰ ਵਿੱਚ ਇਜ਼ਾਫ਼ਾ ਕਰਦਿਆਂ, ਐਚ-125 ਹੈਲੀਕਾਪਟਰ (ਏਅਰਬਸ) ਨੂੰ ਖੁਸ਼ਆਮਦੀਦ ਕਿਹਾ ਹੈ ਅਤੇ ਇਸਨੂੰ ਪਹਿਲਾਂ ਤੋਂ ਇਸਤੇਮਾਲ ਕੀਤੀ ਜਾ ਰਹੀ ਏਅਰ ਵਿੰਗ ਦੀ ਫਲੀਟ ਵਿੱਚ ਪਾਰਕਏਅਰ ਨਾਮ ਨਾਲ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ 5.6 ਮਿਲੀਅਨ ਡਾਲਰ ਦਾ ਉਕਤ ਹੈਲੀਕਾਪਟਰ, ਜੰਗਲੀ ਅੱਗਾਂ ਨਾਲ ਹੋਣ ਵਾਲੇ ਨੁਕਸਾਨ ਆਦਿ ਤੋਂ ਬਚਾਉ ਲਈ ਰਾਜ ਸਰਕਾਰ ਦੀ ਗੰਭੀਰਤਾ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ। ਇਹ ਹੈਲੀਕਾਪਟਰ ਅਜਿਹੀਆਂ ਥਾਂਵਾਂ ਦੀ ਸਮੀਖਿਆ ਕਰਦਾ ਰਹੇਗਾ ਜਿੱਥੇ ਕਿ ਅੱਗਾਂ ਲੱਗਣ ਕਾਰਨ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹਮੇਸ਼ਾ ਹੀ ਬਰਕਰਾਰ ਰਹਿੰਦੀ ਹੈ।
ਇਸ ਹੈਲੀਕਾਪਟਰ ਵਿੱਚ ਆਪਾਤਕਾਲੀਨ ਸਮਿਆਂ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਆਦਿ ਕੀਤੇ ਗਏ ਹਨ ਜੋ ਕਿ ਬਚਾਉ ਦਲਾਂ ਲਈ ਲੋਕਾਂ ਦੀ ਜਾਨ ਬਚਾਉਣ ਵਿੱਚ ਸਹਿਯੋਗੀ ਹੁੰਦੇ ਹਨ।
ਜ਼ਿਕਰਯੋਗ ਹੈ ਕਿ NPWS ਵਿੱਚ ਹਾਲ ਵਿੱਚ ਹੀ 125 ਫਰੰਟਲਾਈਨ ਅੱਗ ਬੁਚਾਊ ਕਰਮਚਾਰੀ ਸ਼ਾਮਿਲ ਕਰਕੇ ਉਨ੍ਹਾਂ ਨੂੰ ਸਿਖਲਾਈ ਆਦਿ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਹੈਲੀਕਾਪਟਰ ਨੂੰ ਅੱਗ ਸਮੇਂ ਬਚਾਉ ਕਾਰਜਾਂ ਵਾਲੇ ਕੰਮਾਂ ਤੋਂ ਇਲਾਵਾ ਕੀਟ ਆਦਿ ਦੇ ਸਬੰਧਤ ਕੰਮਾਂ, ਬੇਟਿੰਗ ਅਤੇ ਵੀਡ ਸਪ੍ਰੇਈਂਗ, ਵਾਈਲਡ ਲਾਈਫ ਸਪ੍ਰੇਈਂਗ, ਅਤੇ ਇਸ ਦੇ ਨਾਲ ਹੀ ਥਾਂ ਥਾਂ ਦੇ ਸਰਵੇਖਣ ਆਦਿ ਲਈ ਵਰਤਿਆ ਜਾਣਾ ਹੈ।

Install Punjabi Akhbar App

Install
×