ਨਿਊ ਸਾਊਥ ਵੇਲਜ਼ ਅੰਦਰ ਕਾਰਾਂ ਵਿਚਲੀਆਂ ਸੀਟਾਂ ਨੂੰ ਬੱਚਿਆਂ ਪ੍ਰਤੀ ਜ਼ਿਆਦਾ ਆਰਾਮਦਾਇਕ ਅਤੇ ਸੁਰੱਖਿਅਤ ਬਣਾਉਣ ਲਈ ਨਵੀਂ ਦਰਜਾ-ਸ਼੍ਰੇਣੀ ਜਾਰੀ

ਰਾਜ ਦੇ ਅਤੇ ਰਿਜਨਲ ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਅਤੇ ਪੌਲ ਟੂਲੇ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਬੱਚਿਆਂ ਦੀ ਸੁਰੱਖਿਆ ਵਾਸਤੇ ਕਾਰਾਂ ਅੰਦਰ ਲਗਾਈਆਂ ਜਾਣ ਵਾਲੀਆਂ ਸੀਟਾਂ ਨੂੰ ਬੱਚਿਆਂ ਪ੍ਰਤੀ ਜ਼ਿਆਦਾ ਆਰਾਮਦਾਇਕ ਅਤੇ ਸੁਰੱਖਿਅਤ ਰੱਖਣ ਵਾਸਤੇ ਨਵੀਆਂ ਦਰਜਾ-ਸ਼੍ਰੇਣੀਆਂ ਜਾਰੀ ਕੀਤੀਆਂ ਗਈਆਂ ਹਨ।
ਸ੍ਰੀ ਪਾਲ ਟੂਲੇ ਨੇ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਕਾਰ ਦੀਆਂ ਸੀਟਾਂ ਖ੍ਰੀਦਣ ਲਈ ਨਵੇਂ ਮਾਪਦੰਢਾਂ ਦਾ ਧਿਆਨ ਰੱਖਣ।
ਸੀ.ਆਰ.ਈ.ਪੀ. (Child Restraint Evaluation Program) ਤਹਿਤ ਉਪਰੋਕਤ ਕਾਰਜ ਲਈ ਸੀਟਾਂ ਟੈਸਟ ਕੀਤੀਆਂ ਗਈਆਂ ਹਨ ਜੋ ਕਿ ਨਿਊ ਸਾਊਥ ਵੇਲਜ਼ ਸਰਕਾਰ ਦੇ ਮਾਪਦੰਢਾਂ ਉਪਰ ਖਰੀਆਂ ਉਤਰਦੀਆਂ ਹਨ।
ਸੇਫ ਅਨ ਸਾਊਂਡ ਕੰਪੈਕ ਅਤੇ ਨੂਨਾ ਰਾਵਾ ਨੂੰ ਪੰਜ ਸਟਾਰਾਂ ਵਿੱਚੋਂ 3.9 ਸਟਾਰ ਮਿਲੇ; ਮਦਰਜ਼ ਚਾਇਸ ਟਰਾਇਬ ਏ.ਪੀ. ਨੂੰ 3.8; ਇਨਫਾ ਸਕਿਉਰ ਅਮਰਜ ਗੋ ਨੂੰ 3.2 ਸਟਾਰ ਪ੍ਰਾਪਤ ਹੋਏ ਹਨ।
ਜ਼ਿਕਰਯੋਗ ਹੈ ਕਿ ਉਪਰੋਕਤ ਟੈਸਟਾਂ ਨੂੰ ਰਾਜ ਦੇ ਟ੍ਹਾਂਸਪੋਰਟ ਵਿਭਾਗ (ਨਿਊ ਸਾਊਥ ਵੇਲਜ਼), ਟ੍ਰਾਂਸਪੋਰਟઠਦੁਰਘਟਨਾ ਕਮਿਸ਼ਨ (ਵਿਕਟੋਰੀਆ), ਟ੍ਰਾਂਸਪੋਰਟ ਵਿਭਾਗ (ਵਿਕਟੋਰੀਆ), ਕਿਡਸੇਫ ਅਤੇ ਆਰ.ਏ.ਸੀ.ਕਿਊ. ਨੇ ਮਿਲ ਕੇ ਆਯੋਜਿਕਤ ਕੀਤਾ ਸੀ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.childcarseats.com.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×