ਨਿਊ ਸਾਊਥ ਵੇਲਜ਼ ਵਿੱਚ ਬਾਇਓਡਾਇਵਰਸਿਟੀ ਕਨਜ਼ਰਵੇਸ਼ਨ ਟਰੱਸਟ ਲਈ ਨਵਾਂ ਚੇਅਰਮੈਨ ਨਿਯੁੱਕਤ

ਰਾਜ ਦੇ ਵਾਤਾਵਰਣ ਸਬੰਧੀ ਵਿਭਾਗਾਂ ਦੇ ਮੰਤਰੀ ਸ੍ਰੀ ਮੈਟ ਕੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿਚਲੇ ਬਾਇਓਡਾਇਵਰਸਿਟੀ ਕਨਜ਼ਰਵੇਸ਼ਨ ਟਰੱਸਟ ਲਈ ਸ੍ਰੀ ਨਿਆਲ ਬਲੇਅਰ ਨੂੰ ਨਵਾਂ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਬਲੇਅਰ ਨੂੰ ਉਕਤ ਖੇਤਰ ਵਿੱਚ 20 ਸਾਲਾਂ ਤੋਂ ਵੀ ਜ਼ਿਆਦਾ ਦਾ ਤਜੁਰਬਾ ਹੈ ਅਤੇ ਹੁਣ ਉਹ ਆਪਣੇ ਤਜੁਰਬੇ ਨਾਲ ਟਰੱਸਟ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਣਗੇ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਸ੍ਰੀ ਬਲੇਅਰ ਚਾਰਲਸ ਸਟਰਟ ਯੂਨੀਵਰਸਿਟੀ ਵਿੱਚ ਬਤੌਰ ਫੂਡ ਸਸਟੇਨੇਬਿਲਟੀ ਦੇ ਪ੍ਰੋਫਸਰ ਹਨ ਅਤੇ ਰਾਜ ਦੇ ਸਰਕੁਲਰ ਇਕਾਨਾਮੀ ਰਿਸਰਚ ਟਾਸਕਫੋਰਸ ਦੇ ਸਹਾਇਕ ਚੇਅਰ ਵੀ ਹਨ।
ਇਸਤੋਂ ਪਹਿਲਾਂ ਸ੍ਰੀ ਬਲੇਅਰ ਰਾਜ ਸਰਕਾਰ ਦੇ ਕਈ ਅਹੁਦਿਆਂ ਉਪਰ ਬਿਰਾਜਮਾਨ ਹੋ ਚੁਕੇ ਹਨ ਜਿਨ੍ਹਾਂ ਵਿੱਚ ਕਿ ਪ੍ਰਾਇਮਰੀ ਇੰਡਸਟ੍ਰੀ, ਪਾਣੀ ਸਬੰਧੀ ਵਿਭਾਗ, ਵਪਾਰ ਅਤੇ ਉਦਯੋਗ ਆਦਿ ਵਰਗੇ ਕਈ ਮਹੱਤਵਪੂਰਨ ਖੇਤਰ ਹਨ ਜਿੱਥੇ ਕਿ ਉਹ ਆਪਣੀਆਂ ਸੇਵਾਵਾਂ ਨਿਭਾ ਚੁਕੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks