ਭਾਈ ਘਨ੍ਹੱਈਆ ਨਿਸ਼ਕਾਮ ਕੰਪਿਊਟਰ ਸੈਂਟਰ ਦੇ ਨਵੇਂ ਬੈਚ ਦਾ ਉਦਘਾਟਨ

ਫਰੀਦਕੋਟ, 17 ਫਰਵਰੀ :- ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸਾਂਝੇ ਤੌਰ ‘ਤੇ ਚਲਾਏ ਜਾ ਰਹੇ ਭਾਈ ਘਨੱਈਆ ਨਿਸ਼ਕਾਮ ਕੰਪਿਊਟਰ ਸੈਂਟਰ ਦੇ ਬਾਰਵੇਂ ਬੈਚ ਦਾ ਉਦਘਾਟਨ ਗੁਰਪ੍ਰੀਤ ਸਿੰਘ ਗਿੱਲ ਡੀ.ਐਸ.ਪੀ. ਫਰੀਦਕੋਟ ਵੱਲੋਂ ਕੀਤਾ ਗਿਆ। ਇਸ ਸਮੇਂ ਗੁਰਪ੍ਰੀਤ ਸਿੰਘ ਗਿੱਲ ਨੇ ਸੰਸਥਾਵਾਂ ਵੱਲੋਂ ਸਮਾਜਿਕ ਖੇਤਰ ‘ਚ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਜਦਕਿ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕੰਪਿਊਟਰ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2014 ਤੋਂ ਉਕਤ ਕੰਪਿਊਟਰ ਸੈਂਟਰ ਚੱਲ ਰਿਹਾ ਹੈ ਅਤੇ ਹੁਣ ਤੱਕ 500 ਤੋਂ ਵੱਧ ਬੱਚੇ ਇਸ ਦਾ ਲਾਭ ਲੈ ਚੁੱਕੇ ਹਨ। ਇਸ ਸਮੇਂ ਹਰਵਿੰਦਰ ਸਿੰਘ ਮਰਵਾਹਾ ਡਿਵੀਜ਼ਨ ਕੋਆਰਡੀਨੇਟਰ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਨਵੀਂ ਦਿੱਲੀ ਨੇ ਦੱਸਿਆ ਕਿ ਇਸ ਸੈਂਟਰ ‘ਚ ਬੱਚਿਆਂ ਨੂੰ ਬਿਲਕੁੱਲ ਮੁਫ਼ਤ ਕੰਪਿਊਟਰ ਸਿੱਖਿਆ ਦਿੱਤੀ ਜਾਂਦੀ ਹੈ, ਉਨਾ ਕੋਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ, ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਚਲਾਏ ਜਾਂਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਵੀਰ ਸਿੰਘ ਸੰਧੂ ਐਸ.ਐਚ.ਓ, ਜਗਜੀਤ ਸਿੰਘ ਸੇਖੋਂ ਸਾਬਕਾ ਮੁੱਖ ਖੇਤੀਬਾੜੀ ਅਫਸਰ, ਮੱਘਰ ਸਿੰਘ, ਸ਼ਿਵਜੀਤ ਸਿੰਘ, ਰਾਜਿੰਦਰ ਸਿੰਘ ਬਰਾੜ, ਜਗਤਾਰ ਸਿੰਘ ਗਿੱਲ, ਜਸਵੰਤ ਸਿੰਘ ਬਰਾੜ, ਸੁਰਿੰਦਰ ਮਚਾਕੀ, ਮਨਪ੍ਰੀਤ ਕੌਰ ਕੰਪਿਊਟਰ ਅਧਿਆਪਕ, ਮਨਮੋਹਨ ਸਿੰਘ, ਮਨਦੀਪ ਸਿੰਘ ਆਦਿ ਵੀ ਹਾਜਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×