ਪੈਸਾ ਲਾਓ ਮਾਪੇ ਲਿਆਓ: ਆਸਟ੍ਰੇਲੀਆ ਸਰਕਾਰ ਵੱਲੋਂ ਪ੍ਰਵਾਸੀਆਂ ਦੇ ਮਾਪਿਆਂ ਲਈ ਨਵੀਂ ਵੀਜ਼ਾ ਨੀਤੀ ਅਪ੍ਰੈਲ ਤੋਂ

IMG_2902

(ਬ੍ਰਿਸਬੇਨ 8 ਮਾਰਚ) ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਦੇ ਮਾਪਿਆਂ ਨੂੰ ਲੰਮੇ ਸਮੇਂ ਤੱਕ ਦੇਸ਼ ਵਿੱਚ ਰਹਿਣ ਦੇਣ ਵਾਲੇ ਮਾਿਪਆ ਦੀ ਨਵੀਂ ਵੀਜ਼ਾ ਨੀਤੀ ਨੂੰ 17 ਅਪ੍ਰੈਲ 2019 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜਿਸ ਸਬੰਧੀ ਪ੍ਰਵਾਸ ਮੰਤਰੀ ਡੇਵਿਡ ਕੋਲਮੈਨ ਨੇ ਕਿਹਾ ਕਿ ਆਸਟ੍ਰੇਲੀਅਨ ਸਿਟੀਜ਼ਨ, ਆਸਟ੍ਰੇਲੀਅਨ ਪਰਮਾਨੈਟ ਰੈਜ਼ੀਡੈਂਟ ਅਤੇ ਨਿਊਜ਼ੀਲੈਂਡ ਸਿਟੀਜ਼ਨ ਨਵਾਂ ਅਸਥਾਈ (ਪੇਰੈਂਟ) ਵੀਜ਼ਾ ਪ੍ਰੋਗਰਾਮ ਅਧੀਨ ਪ੍ਰਵਾਸੀਆ ਦੇ ਮਾਪਿਆਂ ਨੂੰ 3 ਤੋਂ 5 ਸਾਲ ਤੱਕ ਆਸਟ੍ਰੇਲੀਆ ‘ਚ ਰਹਿਣ ਦੀ ਇਜ਼ਾਜ਼ਤ ਦੇਵੇਗਾ। ਦੱਸਣਯੋਗ ਹੈ ਕਿ ਨਵੀਂ ਵੀਜ਼ਾ ਪ੍ਰਣਾਲੀ ਦੋ ਪੜਾਵਾਂ ਦੀ ਪ੍ਰਕਿਰਿਆ ਹੋਵੇਗੀ। ਜਿਸਦੇ ਤਹਿਤ ਸਪੌਂਸਰਸ਼ਿਪ ਅਰਜ਼ੀਆਂ 17 ਅਪ੍ਰੈਲ 2019 ਤੋਂ ਦਰਜ ਕੀਤੀਆਂ ਜਾ ਸਕਦੀਆਂ ਹਨ। ਸਪੌਂਸਰ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਬਿਨੈਕਾਰ ਆਪਣੀ ਵੀਜ਼ਾ ਅਰਜ਼ੀ ਜਮ੍ਹਾਂ ਕਰਾਉਣ ਦੇ ਯੋਗ ਹੋਵੇਗਾ। ਵੀਜ਼ਾ ਅਰਜ਼ੀਆਂ, ਸਪਾਂਸਰਸ਼ਿਪ ਦੀ ਪ੍ਰਵਾਨਗੀ ਦੇ ਛੇ ਮਹੀਨਿਆਂ ਦੇ ਅੰਦਰ ਦਰਜ ਹੋਣੀਆਂ ਲੋੜੀਂਦੀਆਂ ਹਨ ਅਤੇ ਇਹ ਉਸ ਸਮੇਂ ਤੱਕ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਜਦੋਂ ਤੱਕ ਕਿਸੇ ਸਪਾਂਸਰ ਨੂੰ ਮਨਜ਼ੂਰੀ ਨਹੀਂ ਮਿਲ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਅਸਥਾਈ ਵੀਜ਼ਾ ਮਾਿਪਆ ਨੂੰ ਆਸਟ੍ਰੇਲੀਆ ਵਿੱਚ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਜਿਆਦਾ ਸਮੇਂ ਲਈ ਇਕੱਠੇ ਰਹਿਣ ਦਾ ਸਮਾਂ ਪ੍ਰਦਾਨ ਕਰੇਗਾ।

ਇਸ ਨਵੇਂ ਪ੍ਰੋਗਰਾਮ ਤਹਿਤ ਹਰ ਸਾਲ 1 ਜੁਲਾਈ ਤੋਂ 30 ਜੂਨ ਦਰਮਿਆਨ 15,000 ਤੱਕ ਵੀਜ਼ੇ ਜਾਰੀ ਕੀਤੇ ਜਾ ਸਕਦੇ ਹਨ।

ਇਸ ਵੀਜ਼ੇ ਲਈ ਵੀਜ਼ਾ-ਧਾਰਕਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਲਈ ਪ੍ਰਾਈਵੇਟ ਸਿਹਤ ਬੀਮਾ ਖ਼ਰੀਦਣ ਦੀ ਜ਼ਰੂਰਤ ਹੋਵੇਗੀ ਅਤੇ ਉਹ ਸਿਹਤ-ਸੰਭਾਲ ਦੇ ਕਿਸੇ ਵਾਧੂ ਖਰਚਾ ਕਰਨ ਲਈ ਵੀ ਵਚਨਬੱਧ ਹੋਣਗੇ।

ਬਿਨੈਕਾਰ 5,000 ਡਾਲਰ ਦੇ ਨਾਲ ਤਿੰਨ ਸਾਲ ਦਾ ਵੀਜ਼ਾ ਜਾਂ 10,000 ਡਾਲਰ ਦਾ ਪੰਜ ਸਾਲ ਦਾ ਵੀਜ਼ਾ ਲੈ ਸਕਦੇ ਹਨ। ਇਸੇ ਕੀਮਤ ‘ਤੇ ਇੱਕ ਵਾਰ ਹੋਰ ਵੀਜ਼ਾ ਨਵਿਆਉਣ ਦਾ ਮੌਕਾ ਵੀ ਦਿੱਤਾ ਜਾ ਸਕਦਾ ਹੈ। ਇਸ ਵੀਜ਼ੇ ਦਾ, ਦੋ ਕਿਸ਼ਤਾਂ ਵਿੱਚ ਭੁਗਤਾਨਯੋਗ ਹੋਵੇਗਾ, ਅਰਜ਼ੀ ਦੇ ਸਮੇਂ ਇੱਕ ਅਦਾਇਗੀ ਅਤੇ ਬਾਕੀ ਦਾ ਭੁਗਤਾਨ ਵੀਜ਼ਾ ਮਿਲਣ ਤੋਂ ਪਹਿਲਾਂ ਕੀਤੇ ਜਾਣ ਲਈ ਕਿਹਾ ਗਿਆ ਹੈ। ਪਰ, ਪ੍ਰਵਾਸੀਆ ਵਿੱਚ ਵੀਜ਼ਾ ਦੀ ਜ਼ਿਆਦਾ ਫ਼ੀਸ ਅਤੇ ਹਰ ਸਾਲ ‘ਚ ਸਿਰਫ਼ 15000 ਹਜ਼ਾਰ ਵੀਜ਼ੇ ਹੀ ਜਾਰੀ ਕਰਨ ਸਬੰਧੀ ਲਈ ਫੈਂਸਲੇ ਪ੍ਰਤੀ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਗ੍ਰੀਨ ਪਾਰਟੀ ਦੇ ਸੂਬਾ ਕੁਈਨਜਲੈਂਡ ਤੋਂ ਸੈਨੇਟ ਦੇ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਪ੍ਰਵਾਸੀ ਆਪਣਾ ਆਪ ਵਾਰ ਕੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਆਸਟਰੇਲੀਆ ਨੂੰ ਕਾਬਲ ਕਾਮੇ ਦੇਣ ਵਾਲੇ ਮਾਪਿਆਂ ਨੂੰ ਆਸਟਰੇਲੀਅਨ ਸਰਕਾਰ ਬੋਝ ਸਮਝਦੀ ਹੋਈ ਉਨ੍ਹਾਂ ਤੋਂ ਆਪਣੇ ਹੀ ਬੱਚਿਆਂ ਕੋਲ ਰਹਿਣ ਦਾ ਕਿਰਾਇਆ ਵਸੂਲਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਹੋਰ ਕਿਹਾ ਕਿ ਇੱਥੇ ਆਉਣ ਵਾਲੇ ਮਾਪਿਆਂ ਨੂੰ ਸਿਹਤ ਸਹੂਲਤਾਂ ਮੁਫ਼ਤ ਦੇਣ ਦੀ ਥਾਂ ਸਰਕਾਰ ਉਨ੍ਹਾਂ ਤੋਂ ਆਸਟਰੇਲੀਅਨ ਧਰਤੀ ਤੇ ਰਹਿਣ ਦਾ ਕਿਰਾਇਆ ਵਸੂਲਣ ਦੀ ਤਵੱਕੋਂ ‘ਚ ਹੈ।ਪਰਿਵਾਰਕ ਕਦਰਾਂ ਕੀਮਤਾਂ ਵਿੱਚ ਯਕੀਨ ਰੱਖਣ ਵਾਲੇ ਪ੍ਰਵਾਸੀਆਂ ਨਾਲ ਇਹ ਸਰਕਾਰ ਦਾ ਕੀਤਾ ਗਿਆ ਕੋਝਾ ਮਜ਼ਾਕ ਹੈ।

(ਹਰਜੀਤ ਲਸਾੜਾ)

harjit_las@yahoo.com

Welcome to Punjabi Akhbar

Install Punjabi Akhbar
×
Enable Notifications    OK No thanks