5 ਡਾਲਰਾਂ ਦੇ ਨੋਟ ਉਪਰ ਨਹੀਂ ਛਪੇਗੀ ਕਿੰਗ ਚਾਰਲਸ 3 ਦੀ ਤਸਵੀਰ

ਵਿਰੋਧੀ ਧਿਰ ਨੇ ਕੀਤਾ ਐਲਬਨੀਜ਼ ਸਰਕਾਰ ਦਾ ਵਿਰੋਧ

ਰਿਜ਼ਰਵ ਬੈਂਕ ਆਫ਼ ਆਸਟ੍ਰੇ਼ਲੀਆ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਹੈ ਕਿ 5 ਡਾਲਰਾਂ ਦੇ ਆਸਟ੍ਰੇਲੀਆਈ ਕਰੰਸੀ ਨੋਟ ਉਪਰ ਕਿੰਗ ਚਾਰਲਸ 3 ਦੀ ਤਸਵੀਰ ਨਹੀਂ ਲਗਾਈ ਜਾਵੇਗੀ ਸਗੋਂ ਇਸ ਦੀ ਥਾਂ ਉਪਰ ਆਸਟ੍ਰੇਲੀਆਈ ਮੂਲ ਨਿਵਾਸੀਆਂ ਦੇ ਸਭਿਆਚਾਰ ਅਤੇ ਜੀਵਨ ਨੂੰ ਦਰਸਾਉਂਦੇ ਚਿੱਤਰ ਇਸ ਕਰੰਸੀ ਨੋਟ ਉਪਰ ਛਾਪੇ ਜਾਣਗੇ।
ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਐਲਬਨੀਜ਼ ਸਰਕਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਦਾ ਇਹ ਫ਼ੈਸਲਾ ਮੰਗਭਾਗਾ ਹੈ ਅਤੇ ਇਸ ਨਾਲ ਆਸਟ੍ਰੇਲੀਆਈ ਸਮਾਜ ਉਪਰ ਸਿੱਧਾ ਪ੍ਰਹਾਰ ਕੀਤਾ ਗਿਆ ਹੈ।
ਆਰ.ਬੀ.ਏ. ਦਾ ਕਹਿਣਾ ਹੈ ਕਿ ਉਕਤ ਕਰੰਸੀ ਨੋਟ ਉਪਰ ਇੱਕ ਪਾਸੇ ਤਾਂ ਆਸਟ੍ਰੇਲੀਆਈ ਪਾਰਲੀਮੈਂਟ ਦੀ ਫੋਟੋ ਹੋਵੇਗੀ ਅਤੇ ਦੂਸਰੇ ਪਾਸੇ ਆਸਟ੍ਰੇਲੀਆਈ ਮੂਲ ਨਿਵਾਸੀਆਂ ਦੇ ਕਿਸੇ ਵੱਡੇ-ਵਡੇਰੇ ਦੀ ਫੋਟੋ ਹੀ ਛਾਪੀ ਜਾਵੇਗੀ। ਇਸ ਦੇ ਨਾਲ ਹੀ ਪਹਿਲਾਂ ਤੋਂ ਚੱਲ ਰਿਹਾ ਕਰੰਸੀ ਨੋਟ ਵੀ ਚਲਦਾ ਰਹੇਗਾ।
ਜ਼ਿਕਰਯੋਗ ਹੈ ਕਿ 50 ਡਾਲਰਾਂ ਦੇ ਨੋਟ ਉਪਰ ਫਸਟ ਨੇਸ਼ਨਜ਼ ਦੇ ਮੰਨੇ ਪ੍ਰਮੰਨੇ ਹੀਰੋ ਡੇਵਿਡ ਯੂਨੇਪਨ ਦੀ ਫੋਟੋ ਲੱਗੀ ਹੋਈ ਹੈ ਅਤੇ ਆਸਟ੍ਰੇਲੀਆਈ ਕਰੰਸੀ ਦਾ ਇਹ ਨੋਟ ਸਾਲ 1995 ਤੋਂ ਹੀ ਚਲਨ ਵਿੱਚ ਹੈ।