
ਕਲ਼ਾ ਅਤੇ ਸਭਿਆਚਾਰਕ ਵਿਭਾਗਾਂ ਦੇ ਮੰਤਰੀ ਡੋਨ ਹਾਰਵਿਨ ਨੇ ਜਾਰੀ ਬਿਆਨ ਰਾਹੀਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਰਾਜ ਅੰਦਰ ਕਲ਼ਾ ਅਤੇ ਸਭਿਆਚਾਰਕ ਅਦਾਰਿਆਂ ਅੰਦਰ 4 ਨਵੀਆਂ ਨਿਯੁੱਕਤੀਆਂ ਕੀਤੀਆਂ ਗਈਆਂ ਹਨ ਅਤੇ 12 ਨੂੰ ਮੁੜ ਤੋਂ ਸਭਿਆਚਾਰ ਅਤੇ ਕਲ਼ਾ ਦੇ ਖੇਤਰ ਵਿੱਚ ਨਿਯੁੱਕਤ ਕੀਤਾ ਗਿਆ ਹੈ ਅਤੇ ਇਹ ਸਾਰੇ ਨਵ-ਨਿਯੁੱਕਤ ਲੋਕ ਜਨਵਰੀ 01, 2021 ਨੂੰ ਆਪਣਾ ਆਪਣਾ ਪਦਭਾਰ ਸੰਭਾਲ ਲੈਣਗੇ ਅਤੇ ਇਨ੍ਹਾਂ ਦਾ ਕਾਰਜਕਾਰ ਅਗਲੇ ਤਿੰਨ ਸਾਲਾਂ ਲਈ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 30 ਨਵੰਬਰ 2020 ਤੋਂ 31 ਮਈ 2021 ਤੱਕ ਦੋ ਹੋਰ ਆਰਜ਼ੀ ਨਿਯੁੱਕਤੀਆਂ ਨੈਸ਼ਨਲ ਆਰਟ ਸਕੂਲ ਬੋਰਡ ਵਿਖੇ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਰਾਜ ਕੋਵਿਡ-19 ਦੀ ਖਤਰਨਾਕ ਹਮਲਿਆਂ ਵਿੱਚੋਂ ਉਭਰ ਰਿਹਾ ਹੈ ਅਤੇ ਇਨ੍ਹਾਂ ਨਿਯੁੱਕਤੀਆਂ ਕਾਰਨ ਕਲ਼ਾ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਵੇਂ ਯੋਗਦਾਨ ਦੇਖਣ ਨੂੰ ਮਿਲਣਗੇ। ਇਨ੍ਹਾਂ ਵਿੱਚ -ਪ੍ਰੋਫੈਸਰ ਕੈਥਰੀਨ ਬੈਲੋਵ (ਏ.ਓ.) ਅਤੇ ਸ੍ਰੀ ਬਰੇਨ ਹਾਰਜ਼ਰ ਨੂੰ ਆਸਟ੍ਰੇਲੀਅਨ ਮਿਯੂਜ਼ਿਅਮ ਵਿਖੇ ਕਾਰਜ ਕਰਨਗੇ। ਜੈਨੀਫਰ ਬੋਟ (ਏ.ਓ.), ਸ਼ਾਓਨਾ ਜੈਰੇਟ, ਅਤੇ ਸਾਰਾ ਵਾਟਸ ਨੂੰ ਮੁੜ ਤੋਂ ਨਿਯੁੱਕਤੀ ਦਿੱਤੀ ਗਈ ਹੈ। ਪਰੋਫੈਸਰ ਮਰਲਿਨ ਕਰੋਸਲੇ ਦਾ ਕਾਰਜਕਾਰ ਸਾਲ ਦੇ ਅੰਤ ਵਿੱਚ ਖ਼ਤਮ ਹੋ ਰਿਹਾ ਹੈ ਅਤੇ ਡਾ. ਐਲੀ ਹੈਮਮ ਨੂੰ ਵੀ ਪਦ ਤਿਆਗਣਾ ਪੈ ਰਿਹਾ ਹੈ। ਨਿਊ ਸਾਊਥ ਵੇਲਜ਼ ਆਰਟ ਗੈਲਰੀ ਟਰੱਸਟ ਵਿੱਚ ਪ੍ਰੋਫੈਸਰ ਸਟੀਫਨ ਬਰੂਸ ਡੌਟਨ ਪਦ ਸੰਭਾਲਣਗੇ। ਲੂਸੀ ਟਰਨਬੁਲ (ਏ.ਓ.) ਨੂੰ ਵੀ 31 ਦਿਸੰਬਰ 2020 ਨੂੰ ਆਪਣਾ ਪਦਭਾਰ ਛੱਡਣਾ ਪਵੇਗਾ ਅਤੇ ਉਨ੍ਹਾਂ ਨੂੰ ਹੁਣ ਸਿਡਨੀ ਓਪੇਰਾ ਹਾਊਸ ਟਰੱਸਟ ਵਿਖੇ ਚੇਅਰਪਰਸਨ ਦਾ ਅਹੁਦਾ ਸੰਭਾਲਣਗੇ। ਇਸੇ ਅਦਾਰੇ ਵਿੱਚ ਹੀ ਐਨੇ ਡੌਨ, ਮਾਈਕਲ ਐਬਿਡ ਏ. ਐਮ., ਕੈਥਰਿਨ ਗ੍ਰੇਨਰ ਏ.ਓ., ਡੈਬੋਰਾਹ ਮੇਲਮੈਨ ਏ.ਐਮ., ਅਤੇ ਕਾਇਲੀ ਰਾਂਪਾ ਵੀ ਮੁੜ ਤੋਂ ਨਿਯੁੱਕਤ ਕੀਤੇ ਗਏ ਹਨ। ਇਸ ਟਰੱਸਟ ਦੇ ਚੇਅਰਪਰਸਨ ਸ੍ਰੀ ਨਿਕੋਲਸ ਮੂਰੇ ਦਾ ਕਾਰਜਕਾਲ ਵੀ ਖ਼ਤਮ ਹੋ ਰਿਹਾ ਹੈ। ਰਾਜ ਦੀ ਲਾਇਬ੍ਰੇਰੀ ਕਾਂਸਲ ਵਿਖੇ ਕੈਰਿਲ ਕੋਲਾਰਡ ਨਿਯੁੱਕਤ ਹੋਣਗੇ ਕਿਉਂਕਿ ਜੈਨ ਰਿਚਰਡਜ਼ ਸੇਵਾਮੁੱਕਤ ਹੋ ਰਹੇ ਹਨ। ਨਿਊ ਸਾਊਥ ਵੇਲਜ਼ ਹਿਸਟੋਰਿਕ ਹਾਊਸਿਜ਼ ਟਰੱਸਟ ਵਿਖੇ ਨਸੀਮਾ ਸਪਾਰਕਸ ਏ.ਐਮ., ਪੈਨੇਲੋਪ ਸੀਡਲਰ ਏ.ਐਮ. ਅਤੇ ਕ੍ਰਿਸਟਿਨ ਮੈਕਡਿਵਨ ਏ.ਐਮ. ਨੂੰ ਮੁੜ ਤੋਂ ਨਿਯੁੱਕਤ ਕੀਤਾ ਜਾ ਰਿਹਾ ਹੈ। ਨੈਸ਼ਨਲ ਆਰਟ ਸਕੂਲ ਬੋਰਡ ਵਿਖੇ ਐਂਡ੍ਰਿਊ ਮਸਟਨ ਅਤੇ ਰੋਜ਼ ਮੈਕਡਿਵਨ ਨੂੰ ਚੇਅਰਪਰਸਨ ਦਾ ਅਹੁਦਾ ਦਿੱਤਾ ਗਿਆ ਹੈ।