ਕੋਵਿਡ-19 ਲਈ ਹੁਣ ਨਵੀਂ ਕੈਪਸੂਲ ਵਾਲੀ ਦਵਾਈ: 3 ਦਿਨਾਂ ਵਿੱਚ ਕਰੇਗੀ ਕਰੋਨਾ ਠੀਕ…..?

ਅਮਰੀਕਾ ਵਿੱਚ ਤਿਆਰ ਕੀਤੀ ਗਈ ਮੋਲਨੂਪਿਰਾਵਿਰ ਨਾਮ ਦੀ ਕੈਪਸੂਲ ਨੁਮਾ ਦਵਾਈ ਬਣਾਉਣ ਵਾਲਿਆਂ ਦਾ ਦਾਅਵਾ ਹੈ ਕਿ ਇਹ ਦਵਾਈ ਕੋਵਿਡ-19 ਦਾ ਇਨਫੈਕਸ਼ਨ ਮਹਿਜ਼ 3 ਦਿਨਾਂ ਵਿੱਚ ਹੀ ਠੀਕ ਕਰ ਦਿੰਦੀ ਹੈ ਅਤੇ ਇਹ ਦਾਅਵਾ ਕਾਫੀ ਵਧੀਆ ਨਤੀਜਿਆਂ ਤੋਂ ਬਾਅਦ ਕੀਤਾ ਗਿਆ ਹੈ।
ਕੰਪਨੀ ਨੇ ਇਹ ਵੀ ਕਿਹਾ ਹੈ ਕਿ ਅਜਿਹਾ ਮਰੀਜ਼ ਜਿਸਨੂੰ ਕੋਵਿਡ ਦੇ ਲੱਛਣ ਹੁੰਦੇ ਹਨ ਤਾਂ ਉਸਨੂੰ ਇਹ ਦਵਾਈ 5 ਦਿਨਾਂ ਦੇ ਅੰਦਰ ਅੰਦਰ ਹੀ ਲੈਣੀ ਚਾਹੀਦੀ ਹੈ ਤਾਂ ਜੋ ਇਸ ਦਾ ਪੂਰਾ ਅਸਰ ਹੋ ਸਕੇ।
ਉਨ੍ਹਾਂ ਕਿਹਾ ਕਿ ਉਕਤ ਦਵਾਈ ਐਂਟੀਵਾਇਰਲ ਦਵਾਈ ਹੈ ਅਤੇ ਇਸਨੂੰ ਕੈਪਸੂਲ ਦਾ ਰੂਪ ਦਿੱਤਾ ਗਿਆ ਹੈ ਅਤੇ ਇਨਫੈਕਸ਼ਨ ਦੀ ਤਰਜ਼ ਤੇ ਹੀ ਹੋਰ ਦਵਾਈਆਂ ਦੀ ਤਰ੍ਹਾਂ ਹੀ ਇਸ ਦੀ ਖੁਰਾਕ ਵੀ ਬੰਨ੍ਹੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਦਵਾਈ ਨੂੰ ਆਸਟ੍ਰੇਲੀਆਈ ਏਜੰਸੀ (ਏ.ਟੀ.ਏ.ਜੀ. – Therapeutic Goods Administration in Australia) ਨੇ ਆਰਜ਼ੀ ਤੌਰ ਤੇ ਪ੍ਰਵਾਨਗੀ ਦੇ ਵੀ ਦਿੱਤੀ ਹੈ।

Install Punjabi Akhbar App

Install
×