ਨਵਾਂ ਖੇਤੀਬਾੜੀ ਵੀਜ਼ਾ ਸਬੰਧਤ ਕਾਮਿਆਂ ਲਈ ਸਥਾਈ ਨਾਗਰਿਕਤਾ ਲਈ ਹੋਵੇਗਾ ਲਾਹੇਵੰਦ -ਖੇਤੀਬਾੜੀ ਮੰਤਰੀ

ਫੈਡਰਲ ਖੇਤੀਬਾੜੀ ਮੰਤਰੀ ਡੇਵਿਡ ਲਿਟਲਪਰਾਊਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਅਗਲੇ ਮਹੀਨੇ ਦੀ 21 ਤਾਰੀਖ ਤੋਂ ਸ਼ੁਰੂ ਕੀਤਾ ਜਾ ਰਿਹਾ ਨਵਾਂ ਖੇਤੀਬਾੜੀ ਵੀਜ਼ਾ (ਜਿਸ ਦਾ ਟੀਚਾ ਪੈਸਿਫਿਕ ਅਤੇ ਦੱਖਣ-ਪੂਰਬੀ ਏਸ਼ੀਆ ਨੂੰ ਮੁੱਖ ਰੱਖਦਿਆਂ ਤੈਅ ਕੀਤਾ ਗਿਆ ਹੈ) ਸਬੰਧਤ ਕਾਮਿਆਂ ਲਈ ਆਸਟ੍ਰੇਲੀਆ ਅੰਦਰ ਸਥਾਈ ਨਾਗਰਿਕਤਾ ਲੈਣ ਵਾਸਤੇ ਬਹੁਤ ਜ਼ਿਆਦਾ ਸਹਾਈ ਹੋਵੇਗਾ।
ਪਰੰਤੂ ਉਨ੍ਹਾਂ ਵੱਲੋਂ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਵਾਸਤੇ ਕਿਹੜੇ ਕਿਹੜੇ ਦੇਸ਼ਾਂ ਨਾਲ ਕਰਾਰ ਕੀਤੇ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਮੇਂ ਤੋਂ ਜਦੋਂ ਦਾ ਕਰੋਨਾ ਕਾਲ ਸ਼ੁਰੂ ਹੋਇਆ ਹੈ ਅਤੇ ਦੇਸ਼ ਦੇ ਬਾਰਡਰ ਬਾਹਰਲੇ ਲੋਕਾਂ ਲਈ ਬੰਦ ਕਰਨੇ ਪਏ ਹਨ, ਖੇਤੀਬਾੜੀ ਸੈਕਟਰ ਵਿੱਚ ਹੁਣ ਤੱਕ 30,000 ਕਾਮਿਆਂ ਦੀ ਘਾਟ ਪਾਈ ਜਾ ਰਹੀ ਹੈ।
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਰਾਜਾਂ ਦੀਆਂ ਸਰਕਾਰਾਂ ਨੂੰ ਅਜਿਹੇ ਕਾਮਿਆਂ ਦੇ ਕੁਆਰਨਟੀਨ ਲਈ ਹਦਾਇਤਾਂ ਆਦਿ ਦੇਣ ਦਾ ਕੰਮ ਜਾਰੀ ਹੈ।
ਇਸ ਦੇ ਨਾਲ ਹੀ ਫੈਡਰਲ ਸਰਕਾਰ ਨੇ, ਨਿਊਜ਼ੀਲੈਂਡ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਯਾਤਰੀਆਂ ਵਾਲਾ ਦਾਇਰਾ ਟੌਂਗਾ, ਸਾਮੋਆ ਅਤੇ ਵੈਨੁਆਟੋ ਆਦਿ ਖੇਤਰਾਂ ਲਈ ਵੀ ਵਧਾਇਆ ਜਾਵੇ ਤਾਂ ਜੋ ਉਥੋਂ ਦੇ ਲੋਕਾਂ ਨੂੰ ਖੇਤੀਬਾੜੀ ਆਦਿ ਦੇ ਕੰਮਾਂ ਲਈ, ਬਿਨ੍ਹਾਂ ਕੁਆਰਨਟੀਨ ਦੇ ਆਸਟ੍ਰੇਲੀਆ ਲਿਆਂਦਾ ਜਾ ਸਕੇ।

Welcome to Punjabi Akhbar

Install Punjabi Akhbar
×
Enable Notifications    OK No thanks