ਵਿਕਟੋਰੀਆ ਵਿੱਚ ਕੋਵਿਡ 19 ਦੇ 357 ਨਵੇਂ ਮਾਮਲੇ ਅਤੇ 5 ਮੌਤਾਂ

(ਐਸ.ਬੀ.ਐਸ.) ਕੋਵਿਡ 19 ਦੇ ਇਸ ਦੂਸਰੇ ਹਮਲੇ ਦੌਰਾਨ ਰਾਜ ਅੰਦਰ ਸਿਹਤ ਅਧਿਕਾਰੀਆਂ ਨੇ 357 ਨਵੇਂ ਮਾਮਲਿਆਂ ਅਤੇ 5 ਮੌਤਾਂ ਦਾ ਐਲਾਨ ਕੀਤਾ ਹੈ ਇਨ੍ਹਾਂ 5 ਮੌਤਾਂ ਵਿੱਚ 60, 70, 80, 90 ਦੀਆਂ ਔਰਤਾਂ ਸ਼ਾਮਿਲ ਹਨ। ਪ੍ਰੀਮਅਰ ਡੇਨੀਅਲ ਐਂਡਰਿਊਜ਼ ਨੇ ਇਸ ਮੌਕੇ ਉਪਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦਾ ਪਾਲਣ ਕਰਨ ਅਤੇ ਮਾਸਕ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ 357 ਮਾਮਲਿਆਂ ਵਿੱਚ 37 ਰਿਸ਼ਤੇਦਾਰੀਆਂ ਵਿੱਚੋਂ ਹੀ ਹਨ ਅਤੇ 320 ਦੀ ਜਾਂਚ ਚਲ ਰਹੀ ਹੈ। ਇਸ ਵੇਲੇ ਰਾਜ ਅੰਦਰ 4000 ਦੇ ਕਰੀਬ ਕੋਵਿਡ 19 ਤੋਂ ਪੀੜਿਤ ਲੋਕ ਹਨ ਅਤੇ ਇਨ੍ਹਾਂ ਵਿੱਚ 313 ਤਾਂ ਸਿਹਤ ਮਹਿਕਮੇ ਨਾਲ ਜੁੜੇ ਹੋਏ ਹਨ। ਸਮੁੱਚੇ ਰਾਜ ਵਿੱਚ 229 ਲੋਕ ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 42 ਆਈ.ਸੀ.ਯੂ. ਵਿੱਚ ਹਨ। ਇਸ ਵੇਲੇ ਰਾਜ ਸਰਕਾਰ ਅਤੇ ਕਾਮਨਵੈਲਥ, ਦੋਹਾਂ ਨੇ ਮਿਲ ਕੇ ‘ਏਜਡ ਕੇਅਰ ਰਿਸਪਾਂਸ ਸੈਂਟਰ’ ਦੀ ਸਥਾਪਨਾ ਕੀਤੀ ਹੈ ਕਿਉਂਕਿ ਇਸ ਵੇਲੇ ਓਲਡ ਏਜਡ ਹੋਮਜ਼ ਨਾਲ ਜੁੜੇ ਕਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ ਅਤੇ ਘੱਟੋ ਘੱਟ 500 ਅਜਿਹੇ ਲੋਕ ਪੀੜਿਤ ਹਨ ਜੋ ਕਿ ਇਨ੍ਹਾਂ ਓਲਡ ਏਜਡ ਹੋਮਸ ਵਿੱਚ ਰਹਿੰਦੇ ਹਨ ਅਤੇ ਜਾਂ ਫਿਰ ਇੱਥੇ ਸਿੱਧੇ ਜਾਂ ਅਸਿੱਧੇ ਤੌਰ ਤੇ ਕੰਮ ਕਰਦੇ ਹਨ।