ਏ.ਸੀ.ਟੀ. ਵਿੱਚ ਇੱਕ ਵਾਰੀ ਮੁੜ ਤੋਂ ਕਰੋਨਾ ਦਾ ਹਮਲਾ, 32 ਨਵੇਂ ਮਾਮਲੇ ਦਰਜ

ਆਉਣ ਵਾਲੇ ਸ਼ੁਕਰਵਾਰ ਨੂੰ, ਏ.ਸੀ.ਟੀ. ਰਾਜ ਵਿੱਚ ਲਗਾਇਆ ਗਿਆ ਲਾਕਡਾਊਨ ਖੋਲ੍ਹਣ ਦੀਆਂ ਕਵਾਇਦਾਂ ਦੇ ਚੱਲਦਿਆਂ, ਤਾਜ਼ਾ ਅਪਡੇਟ ਮੁਤਾਬਿਕ, ਕੈਨਬਰਾ ਵਿੱਚ ਕਰੋਨਾ ਦੇ ਨਵੇਂ 32 ਮਾਮਲੇ ਬੀਤੇ 24 ਘੰਟਿਆਂ ਵਿੱਚ ਰਿਕਾਰਡ ਕੀਤੇ ਗਏ ਹਨ ਜਿਨ੍ਹਾ ਵਿੱਚੋਂ 25 ਤਾਂ ਹਾਲ ਵਿੱਚ ਹੀ ਚਲ ਰਹੇ ਆਊਟਬ੍ਰੇਕਾਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿੱਚ 19 ਘਰੇਲੂ ਸੰਪਰਕਾਂ ਆਦਿ ਦੇ ਮਾਮਲੇ ਵੀ ਹਨ। ਇਸ ਆਂਕੜੇ ਮੁਤਾਬਿਕ, 11 ਲੋਕ ਅਜਿਹੇ ਹਨ ਜੋ ਕਿ ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ; 9 ਦੇ ਬਾਹਰ ਵਾਰ ਘੁੰਮਣ ਫਿਰਨ ਦੇ ਮਾਮਲੇ ਹਨ ਅਤੇ 6 ਦੀ ਪੜਤਾਲ ਜਾਰੀ ਹੈ।
ਇਸ ਮੌਜੂਦਾ ਸਮੇਂ ਵਿੱਚ ਕਰੋਨਾ ਤੋਂ ਪੀੜਿਤ 18 ਲੋਕ ਹਸਪਤਾਲਾਂ ਵਿੱਚ ਭਰਤੀ ਹਨ ਇਨ੍ਹਾਂ ਵਿੱਚੋਂ 7 ਆਈ.ਸੀ.ਯੂ. ਵਿੱਚ ਅਤੇ 6 ਵੈਂਟੀਲੇਟਰਾਂ ਉਪਰ ਹਨ।
ਰਾਜ ਭਰ ਵਿੱਚ 12 ਸਾਲ ਅਤੇ ਇਸ ਤੋਂ ਉਪਰ ਉਮਰ ਵਰਗ ਵਾਲਿਆਂ ਵਿੱਚ ਵੈਕਸੀਨੇਸ਼ਨ ਦੀ ਦਰ 70% (ਡਬਲ ਡੋਜ਼) ਤੱਕ ਹੋ ਚੁਕੀ ਹੈ ਅਤੇ 98% ਲੋਕਾਂ ਨੂੰ ਕਰੋਨਾ ਤੋਂ ਬਚਾਉ ਦੀ ਘੱਟੋ ਘੱਟ ਇੱਕ ਡੋਜ਼ ਮਿਲ ਚੁਕੀ ਹੈ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ 455 ਚਲੰਤ ਮਾਮਲੇ ਹਨ।
ਇਸੇ ਹਫ਼ਤੇ ਦੇ ਸ਼ੁਕਰਵਾਰ ਨੂੰ ਰਾਜ ਵਿੱਚ ਲਾਕਡਾਊਨ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਹੋਰ ਪਾਬੰਧੀਆਂ ਵਿੱਚ ਛੋਟਾਂ ਇਸੇ ਮਹੀਨੇ ਦੀ 29 ਤਾਰੀਖ ਤੋਂ ਦਿੱਤੀਆਂ ਜਾਣੀਆਂ ਤੈਅ ਹਨ।

Install Punjabi Akhbar App

Install
×