ਵਿਕਟੌਰੀਆ ਵਿੱਚ ਕਰੋਨਾ ਦੇ 21 ਨਵੇਂ ਮਾਮਲੇ ਦਰਜ, ਲੋਕਾਂ ਵੱਲੋਂ ਲਾਕਡਾਊਨ ਦੇ ਖ਼ਿਲਾਫ਼ ਪਰਦਰਸ਼ਨ -ਦਰਜਨਾਂ ਗ੍ਰਿਫਤਾਰ

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਵਿਕਟੌਰੀਆ ਵਿੱਚ ਕਰੋਨਾ ਦੇ 21 ਨਵੇਂ ਸਥਾਨਕ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ 4 ਅਣਪਛਾਤੇ ਹਨ। ਉਨ੍ਹਾਂ ਕਿਹਾ ਕਿ 17 ਮਾਮਲੇ ਤਾਂ ਪਹਿਲਾਂ ਵਾਲੇ ਕਰੋਨਾ ਦੇ ਸਥਾਨਕ ਮਾਮਲਿਆਂ ਨਾਲ ਹੀ ਜੁੜੇ ਹਨ ਜਦੋਂ ਕਿ ਇਨ੍ਹਾਂ ਵਿੱਚੋਂ 15 ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਵੀ ਹਨ।
ਇਸੇ ਸਮੇਂ ਦੌਰਾਨ ਰਾਜ ਭਰ ਵਿੱਚ 45,408 ਟੈਸਟ ਕੀਤੇ ਗਏ ਜਦੋਂ ਕਿ 25,418 ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਟੀਕੇ ਲਗਾਏ ਗਏ ਹਨ। ਮੌਜੂਦਾ ਸਮਿਆਂ ਵਿੱਚ ਹੋਏ ਕਰੋਨਾ ਨਾਲ ਪ੍ਰਭਾਵਿਤ ਵਿਅਕਤੀਆਂ ਦੇ ਨਜ਼ਦੀਕੀ ਸਬੰਧਾਂ ਜਿਹੇ 13,800 ਲੋਕ ਆਈਸੋਲੇਸ਼ਨ ਵਿੱਚ ਹਨ ਅਤੇ ਕਰੋਨਾ ਪ੍ਰਭਾਵ ਤੋਂ ਸ਼ੱਕੀ ਥਾਂਵਾਂ ਦੀ ਗਿਣਤੀ 350 ਤੱਕ ਪਹੁੰਚ ਚੁਕੀ ਹੈ।
ਹੁਣੇ ਹੁਣੇ, ਇੱਕ ਕਾਂਟਾਜ਼ ਕੰਪਨੀ ਦੀ ਫਲਾਈਟ (ਕਿਉ ਐਫ 471, ਸੋਮਵਾਰ -ਸਿਡਨੀ ਤੋਂ ਮੈਬਬੋਰਨ) ਨੂੰ ਵੀ ਟਿਅਰ-ਵਨ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਅਤੇ ਇੱਥੋਂ ਵੀ ਇੱਕ ਕਰੋਨਾ ਪ੍ਰਭਾਵਿਤ ਵਿਅਕਤੀ ਮਿਲਿਆ ਹੈ ਅਤੇ ਇਸ ਦੇ ਯਾਤਰੀਆਂ ਨੂੰ ਆਪਣੇ ਆਪ ਨੂੰ ਆਈਸੋਲੇਟ ਕਰਨ ਦੀ ਸਲਾਹ ਦਿੱਤੀ ਗਈ ਹੈ।
ਇਸ ਤੋਂ ਇਲਾਵਾ -ਪਾਰਕਵਿਲੇ ਦਾ ਇੱਕ ਬੱਚਿਆਂ ਦੇ ਹਸਪਤਾਲ -ਜੋ ਕਿ ਰਾਇਲ ਚਿਲਡਰਨ ਹਸਪਤਾਲ ਦੇ ਨਾਲ ਹੀ ਹੈ, ਸਮੇਤ 10 ਥਾਂਵਾਂ ਨੂੰ ਸ਼ੱਕੀ ਸੂਚੀ ਵਿੱਚ ਪਾਇਆ ਗਿਆ ਹੈ।
ਮੈਲਬੋਰਨ (ਦੱਖਣ-ਪੂਰਬ) ਵਿਚਲੇ ਸ਼ੈਲਟਨਹੈਮ ਦੇ ਇੱਕ ਫਰਨੀਚਰ ਵਾਲੇ ਸਟੋਰ ਨੂੰ ਵੀ ਸ਼ੱਕੀ ਸੂਚੀ ਵਿੱਚ ਪਾਇਆ ਗਿਆ ਹੈ ਅਤੇ ਅਗਸਤ 5 ਨੂੰ ਸਵੇਰ ਦੇ 11:45 ਤੋਂ 12:45 ਤੱਕ ਦੇ ਸਮੇਂ ਵਿੱਚ ਇੱਥੇ ਵਿਚਰੇ ਲੋਕਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਲੋਕਾਂ ਵੱਲੋਂ ਲਾਕਡਾਊਨ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਜਾਰੀ ਹਨ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ 73 ਦੇ ਕਰੀਬ ਲੋਕਾਂ ਨੂੰ ਲਾਕਡਾਊਨ ਦੇ ਨਿਯਮ ਤੋੜਨ ਅਤੇ ਪ੍ਰਦਰਸ਼ਨ ਕਰਨ ਆਦਿ ਤਹਿਤ ਗ੍ਰਿਫਤਾਰ ਵੀ ਕੀਤਾ ਗਿਆ ਹੈ।

Install Punjabi Akhbar App

Install
×