ਬੇਅਸਾਈਡ ਪੱਛਮੀ ਲਈ 88 ਮਿਲੀਅਨ ਡਾਲਰਾਂ ਦਾ ਫੰਡ -ਅਗਲੇ 20 ਸਾਲ ਡਿਵੈਲਪਮੈਂਟ ਲਈ

ਆਰਨ-ਕਲਿਫ ਅਤੇ ਬੈਂਕਸ਼ਿਆ ਖੇਤਰਾਂ ਅੰਦਰ ਹੋਰ ਜ਼ਿਆਦਾ ਨਵੇਂ ਪਾਰਕ, ਲੋਕਾਂ ਦੇ ਪੈਦਲ ਚਲਣ ਵਾਸਤੇ ਰਾਹਾਂ, ਅਤੇ ਸਾਈਕਲ ਸਵਾਰਾਂ ਵਾਸਤੇ ਵਧੀਆਂ ਸੜਕਾਂ ਆਦਿ ਦੇ ਇੰਤਜ਼ਾਮ ਵਾਸਤੇ ਨਿਊ ਸਾਉਥ ਵੇਲਜ਼ ਸਰਕਾਰ ਨੇ 88 ਮਿਲੀਅਨ ਡਾਲਰਾਂ ਦਾ ਫੰਡ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਰੋਬ ਸਟੋਕਸ (ਜਨਤਕ ਥਾਵਾਂ ਅਤੇ ਪਲੈਨਿੰਗ ਦੇ ਮੰਤਰੀ) ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਕਤ ਪ੍ਰਾਜੈਕਟ ਇਲਾਕੇ ਦੀ ਚਹੁੰ-ਤਰਫਾ ਨਵੀਂਆਂ ਉਸਾਰੀਆਂ ਲਈ ਰਾਜ ਸਰਕਾਰ ਨੇ ਐਲਾਨੇ ਹਨ ਅਤੇ ਆਉਣ ਵਾਲੇ 20 ਸਾਲਾਂ ਵਿੱਚ ਇਸ ਖੇਤਰ ਨੂੰ ਅਜਿਹੀਆਂ ਨਵੀਆਂ ਸਹੂਲਤਾਂ ਅਤੇ ਦਿੱਖਾਂ ਪ੍ਰਦਾਨ ਹੁੰਦੀਆਂ ਹੀ ਰਹਿਣਗੀਆਂ।
ਇਸ ਤੋਂ ਇਲਾਵਾ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਕਿ ਬੁਰੌ ਸਟ੍ਰੀਟ ਜਿਹੜੀ ਕਿ ਇਸ ਵੇਲੇ ਵੈਸਟਕੋਨੈਕਸ ਕੰਪਾਊਂਡ ਦੇ ਤੌਰ ਤੇ ਇਸਤੇਮਾਲ ਕੀਤੀ ਜਾਂਦੀ ਹੈ, ਨੂੰ ਵੀ ਆਉਣ ਵਾਲੇ ਸਮੇਂ ਵਿੱਚ ਪਾਰਕ ਵਿੱਚ ਬਦਲ ਦਿੱਤਾ ਜਾਵੇਗਾ ਅਤੇ ਇਸ ਖੇਤਰ ਦੀ ਡਿਵੈਲਪਮੈਂਟ ਵਾਸਤੇ ਵੀ 25 ਮਿਲੀਅਨ ਡਾਲਰਾਂ ਦਾ ਫੰਡ ਰੱਖਿਆ ਗਿਆ ਹੈ। ਬੇਅਸਾਈਡ ਕਾਂਸਲ ਨੂੰ ਵੀ 10 ਮਿਲੀਅਨ ਡਾਲਰਾਂ ਦਾ ਫੰਡ (ਪ੍ਰੀਸਿੰਕਟ ਸਪੋਰਟ ਸਕੀਮ ਅਧੀਨ) ਜਾਰੀ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਤਿੰਨ ਜਨਤਕ ਥਾਵਾਂ ਦੇ ਬੁਨਿਆਦੀ ਢਾਂਚੇ ਨੂੰ ਨਵੀਆਂ ਦਿੱਖਾਂ ਪ੍ਰਦਾਨ ਕਰ ਸਕਣ। ਅਗਲੇ ਦੋ ਦਹਾਕਿਆਂ ਦੌਰਾਨ ਚਲਣ ਵਾਲੇ ਇਨ੍ਹਾਂ ਪ੍ਰਾਜੈਕਟਾਂ ਦੇ ਅਧੀਨ ਲੋਕਾਂ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਘਰਾਂ ਦੀ ਉਸਾਰੀ, ਰੌਜ਼ਗਾਰ ਅਤੇ ਜਨਤਕ ਥਾਵਾਂ ਦੀਆਂ ਉਸਾਰੀਆਂ ਅਤੇ ਰੱਖ ਰਖਾਉ ਸ਼ਾਮਿਲ ਹਨ।

Install Punjabi Akhbar App

Install
×