ਬਰਲਿਨ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਬੋਸ ਦੇ ਪਰਿਵਾਰ ਵਾਲੇ, ਫਾਈਲਾਂ ਦੇ ਖ਼ੁਲਾਸੇ ਦੀ ਕਰਨਗੇ ਮੰਗ

netajiਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਮਾਮਲੇ ‘ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਬੋਸ ਦੇ ਪਰਵਾਰ ਵਾਲਿਆਂ ਨੇ ਜਾਸੂਸੀ ‘ਤੇ ਦੁੱਖ ਜਤਾਇਆ ਹੈ ਤੇ ਪੂਰੇ ਮਾਮਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ ਹੈ। ਖ਼ਬਰ ਹੈ ਕਿ ਨੇਤਾਜੀ ਦੇ ਪਰਿਵਾਰ ਵਾਲੇ ਬਰਲਿਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਤੇ ਬੋਸ ਨਾਲ ਜੁੜੀਆਂ ਫਾਈਲਾਂ ਦੇ ਖ਼ੁਲਾਸੇ ਦੀ ਮੰਗ ਵੀ ਕਰਨਗੇ। ਨੇਤਾਜੀ ਦੇ ਪਰਿਵਾਰ ਦੇ ਮੈਂਬਰ ਚੰਦਰ ਕੁਮਾਰ ਬੋਸ ਨੇ ਇਹ ਮੰਗ ਕੀਤੀ ਹੈ ਕਿ ਮੋਦੀ ਸਰਕਾਰ ਛੇਤੀ ਤੋਂ ਛੇਤੀ ਸੁਭਾਸ਼ ਚੰਦਰ ਬੋਸ ਨਾਲ ਜੁੜੀਆਂ 160 ਗੁਪਤ ਫਾਈਲਾਂ ਨੂੰ ਸਰਵਜਨਕ ਕਰੇ। ਜ਼ਿਕਰਯੋਗ ਹੈ ਕਿ ਨੇਤਾਜੀ ਦੀ ਜਾਸੂਸੀ ਕੀਤੇ ਜਾਣ ਦੇ ਖ਼ੁਲਾਸੇ ਤੋਂ ਬਾਅਦ ਬੋਸ ਦੇ ਪਰਿਵਾਰ ‘ਚ ਕਾਫ਼ੀ ਨਾਰਾਜ਼ਗੀ ਵੇਖੀ ਜਾ ਰਹੀ ਹੈ।