ਨੈਟ ਜ਼ੀਰੋ ਨਾਲ ਸਬੰਧਤ ਪ੍ਰੋਗਰਾਮ ਦਾ ਵੇਰਵਾ ਇਸ ਮਹੀਨੇ ਦੇ ਅੰਤ ਵਿੱਚ ਹੋਵੇਗਾ ਪੇਸ਼ -ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਨੈਟ ਜ਼ੀਰੋ ਨਾਲ ਸਬੰਧਤ ਸੰਪੂਰਨ ਪ੍ਰੋਗਰਾਮਾਂ ਦਾ ਵੇਰਵਾ, ਇਸੇ ਮਹੀਨੇ ਦੇ ਅੰਤ ਵਿੱਚ, ਪਾਰਲੀਮੈਂਟ ਦੀ ਅਗਲੀ ਮੀਟਿੰਗ (22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਅਗਲੇ ਸੈਸ਼ਨ) ਦੌਰਾਨ ਪੇਸ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਹੁਣੇ ਹੁਣੇ ਗਲਾਸਗੋ ਵਿਖੇ ਹੋਈ ਕੋਪ26 ਮੀਟਿੰਗ ਵਿੱਚ ਪ੍ਰਧਾਨ ਮੰਤਰੀ ਉਪਰ ਬਹੁਤ ਜ਼ਿਆਦਾ ਦਬਾਅ ਬਣਾਇਆ ਗਿਆ ਸੀ ਆਸਟ੍ਰੇਲੀਆਈ ਸਰਕਾਰ ਨੂੰ 2030 ਵਾਲੇ ਨੈਟ ਜ਼ੀਰੋ ਮਿਸ਼ਨ ਸਬੰਧੀ ਆਪਣੇ ਪੱਤੇ ਖੋਲ੍ਹਣੇ ਚਾਹੀਦਾ ਹਨ ਅਤੇ ਕੋਈ ਪੱਕਾ ਪ੍ਰੋਗਰਾਮਾਂ ਦਾ ਵੇਰਵਾ ਯੂ.ਐਨ. ਅੱਗੇ ਰੱਖਣਾ ਚਾਹੀਦਾ ਹੈ।
ਇਸੇ ਮੀਟਿੰਗ ਦੌਰਾਨ, ਅਮਰੀਕਾ ਅਤੇ ਚੀਨ ਨੇ ਵੱਡਾ ਬਿਆਨ ਦਿੱਤਾ ਸੀ ਕਿ ਦੋਨੋਂ ਦੇਸ਼ ਕਾਰਬਨ ਵਿਸਰਜਨ ਨੂੰ ਘਟਾਉਣ ਵਾਸਤੇ ਸਭ ਤੋਂ ਪਹਿਲਾਂ ਕੋਲੇ ਦੇ ਇਸਤੇਮਾਲ ਉਪਰ ਰੋਕਾਂ ਲਗਾਉਣਗੇ।

Install Punjabi Akhbar App

Install
×