‘ਨੈਟ ਜ਼ੀਰੋ ਅਮਿਸ਼ਨ’ -ਕੈਫੇ ਅਤੇ ਵਾਈਨ ਬਾਰਾਂ ਤੋਂ ਨਹੀਂ ਕੀਤਾ ਜਾ ਸਕਦਾ ਪ੍ਰਾਪਤ -ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇਸ ਹਫਤੇ, ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਇਡਨ ਵੱਲੋਂ ਆਯੋਜਿਤ ਹੋਣ ਵਾਲੀ ਮੀਟਿੰਗ ਜਿਸ ਵਿੱਚ ਕਿ ਵਾਤਾਵਾਰਣ ਸਬੰਧੀ ਜ਼ੀਰੋ ਅਮਿਸ਼ਨ ਵਾਲੇ ਮੁੱਦਿਆਂ ਉਪਰ ਗੱਲਬਾਤ ਕੀਤੀ ਜਾਵੇਗੀ, ਤੋਂ ਕੁੱਝ ਦਿਨ ਪਹਿਲਾਂ, ਅੱਜ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੇਸ਼ ਦੇ 2050 ਦੇ ‘ਨੈਟ ਜ਼ੀਰੋ ਅਮਿਸ਼ਨ’ ਵਾਲੇ ਟੀਚੇ ਬਾਰੇ ਬੋਲਦਿਆਂ ਕਿਹਾ ਕਿ ਇਹ ਸੱਚ ਹੈ ਕਿ ਅਗਲੇ 30 ਸਾਲਾਂ ਦੌਰਾਨ ਦੇਸ਼ ਵਿਚਲੇ ਊਰਜਾ ਮਿਕਸ ਆਦਿ ਵਰਗੇ ਪ੍ਰੋਗਰਾਮਾਂ ਨੂੰ ਬਦਲਣਾ ਲਾਜ਼ਮੀ ਹੋਵੇਗਾ ਅਤੇ ਵਾਈਨ ਬਾਰਾਂ ਅਤੇ ਕੈਫੇਆਂ ਤੋਂ ਉਕਤ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਵਧੀਆ ਦਿਮਾਗ ਹਨ, ਆਧੁਨਿਕ ਅਤੇ ਵਧੀਆ ਤਕਨਾਲੋਜੀ ਹੈ ਅਤੇ ਟੀਚਿਆਂ ਨੂੰ ਹਾਸਿ ਕਰਨ ਦਾ ਜਜ਼ਬਾ ਵੀ ਹੈ ਅਤੇ ਉਕਤ ਟੀਚੇ ਨੂੰ ਪ੍ਰਾਪਤ ਕਰਨ ਵਾਸਤੇ ਪਿਲਬਾਰਾ, ਦ ਹੰਟਰ, ਗਲੈਡਸਟੋਨ, ਪੋਰਟਲੈਂਡ, ਵਾਇਆਲਾ, ਬੈਲ ਬੇਅ, ਦ ਰਿਵਰਾਨਾ ਆਦਿ ਖੇਤਰਾਂ ਵਿੱਚ ਠੋਸ ਕਦਮ ਚੁੱਕਣੇ ਪੈਣਗੇ ਕਿਉਂਕਿ ਇਹ ਇਲਾਕੇ ਦੇਸ਼ ਵਿਚਲੀਆਂ ਫੈਕਟਰੀਆਂ, ਉਦਯੋਗਾਂ ਦਾ ਗੜ੍ਹ ਮੰਨੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਵਰਗੇ ਮੁਲਕ -ਜੋ ਕਿ ਦੁਨੀਆਂ ਦਾ ਸਭ ਤੋਂ ਜ਼ਿਆਦਾ ਕੂੜਾ ਕਰਕਟ ਪੈਦਾ ਕਰਦੇ ਹਨ, ਵੀ ਆਖਿਰਕਾਰ ਮੰਨ ਗਏ ਹਨ ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਫੇਰ ਆਪਣੀਆਂ ਨੀਤੀਆਂ ਅਤੇ ਕਾਰਗੁਜ਼ਜਾਰੀਆਂ ਵਿੱਚ ਫੇਰ ਬਦਲ ਕਰਨੇ ਹੀ ਪੈਣਗੇ।
ਹੋਣ ਜਾ ਰਹੀ ਇਸ ਸੁਮਿਟ ਵਿੱਚ ਵਾਤਾਵਰਣ ਨੂੰ ਬਦਲਣ ਲਈ ਕੰਮ ਕਰ ਰਹੇ ਕੁੱਝ ਨੌਜਵਾਨ -ਗ੍ਰੇਟਾ ਥਨਬਰਗ, ਆਦਿ ਵਰਗੇ ਹੋਰ ਵੀ ਦੁਨੀਆਂ ਵਿਚੋਂ ਬਹੁਤ ਸਾਰੇ ਨੌਜਵਾਨ ਵੀ ਹਿੱਸਾ ਲੈ ਰਹੇ ਹਨ।

Install Punjabi Akhbar App

Install
×