ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਨੈਟ ਜ਼ੀਰੋ ਅਮਿਸ਼ਨ ਅਤੇ ਕਲੀਨ ਇਕਾਨੋਮੀ ਬਰੋਡ ਦੀ ਸਥਾਪਨਾ

ਊਰਜਾ ਅਤੇ ਵਾਤਾਵਰਣ ਸਬੰਧੀ ਵਿਭਾਗਾਂ ਦੇ ਮੰਤਰੀ ਮੈਟ ਕੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਨੈਟ ਜ਼ੀਰੋ ਅਮਿਸ਼ਨ ਅਤੇ ਕਲੀਨ ਇਕਾਨੋਮੀ ਬੋਰਡ ਦੀ ਸਥਾਪਨਾ ਕਰ ਦਿੱਤੀ ਗਈ ਹੈ ਅਤੇ ਇਸ ਦੇ ਚੇਅਰ ਪਰਸਨ ਵਜੋਂ ਡਾ. ਕੈਰੀ ਸ਼ੋਟ ਏ.ਓ. ਨੂੰ ਨਿਯੁੱਕਤ ਕੀਤਾ ਗਿਆ ਹੈ।
ਉਕਤ ਬੋਰਡ ਦੀ ਕਾਰਜਕਾਰਨੀ ਵਿੱਚ -ਰਾਜ ਦੇ ਬਿਜਲਈ ਪਰਿਵਹਨ ਸ਼ਾਮਿਲ ਹਨ ਅਤੇ ਇਸਤੋਂ ਇਲਾਵਾ, ਨੈਟ ਜ਼ੀਰੋ ਉਦਯੋਗ ਅਤੇ ਖੋਜਕਾਰੀ ਨਾਲ ਸਬੰਧਤ ਪ੍ਰੋਗਰਾਮ, ਨਿਊ ਸਾਊਥ ਵੇਲਜ਼ ਹਾਈਡ੍ਰੋਜਨ ਤਕਨੀਕਾਂ, ਸਾਲ 2005 ਦੇ ਮੁਕਾਬਲਤਨ 2030 ਤੱਕ ਦਾ 50% ਵਾਲਾ ਟੀਚਾ ਆਦਿ ਪ੍ਰਾਪਤ ਕਰਨ ਦੇ ਪ੍ਰੋਗਰਾਮ ਵੀ ਸ਼ਾਮਿਲ ਹਨ।
ਡਾ. ਕੈਰੀ ਸ਼ੋਟ ਤੋਂ ਇਲਾਵਾ -ਪ੍ਰੋਫੈਸਰ ਹਗ ਡਾਰੈਂਟ ਵ੍ਹਾਈਟ (ਵਧਕੀ ਚੇਅਰ ਪਰਸਨ); ਸ੍ਰੀਮਤੀ ਮਾਰਗ੍ਰੇਟ (ਮੈਗ) ਮੈਕਡਾਨਲਡ; ਸ੍ਰੀਮਤੀ ਕੈਟਰੀਨਾ ਕਿਮੋਰਲੇ; ਡਾ. ਮਾਰਟਿਨ ਪਾਰਕਿੰਨਸਨ ਏ.ਸੀ., ਪੀ.ਸੀ.ਐਮ.; ਡਾ. ਪੀਟਰ ਵਾਰਨ; ਅਤੇ ਸ੍ਰੀਮਤੀ ਜੁਡੀ ਸਲੈਟਾਇਰ ਵੀ ਸ਼ਾਮਿਲ ਕੀਤੇ ਗਏ ਹਨ।

Install Punjabi Akhbar App

Install
×