ਨੇਪਾਲ ਬਰਫ਼ੀਲਾ ਤੂਫ਼ਾਨ : 3 ਭਾਰਤੀਆਂ ਸਮੇਤ ਹੁਣ ਤੱਕ 37 ਲੋਕਾਂ ਦੀ ਹੋਈ ਮੌਤ

nepal-storm141018

ਨੇਪਾਲ ਦੇ ਹਿਮਾਲਿਆ ਪਰਬਤੀ ਖੇਤਰ ‘ਚ ਆਏ ਭਿਆਨਕ ਬਰਫ਼ੀਲੇ ਤੂਫ਼ਾਨ ‘ਚ ਮਰਨ ਵਾਲਿਆਂ ਦੀ ਗਿਣਤੀ 37 ਹੋ ਗਈ ਹੈ ਅਤੇ 100 ਤੋਂ ਵੱਧ ਪਰਬਤ ਆਰੋਹੀ ਅਜੇ ਵੀ ਲਾਪਤਾ ਹਨ। ਕੱਲ੍ਹ ਤੱਕ 30 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਸੀ। ਥੋਰਾਂਗ ਲਾ ਦੱਰੇ ਕੋਲ ਅੱਜ ਬਚਾਅ ਕਾਰਜ ਸ਼ੁਰੂ ਹੋਣ ਤੋਂ ਬਾਅਦ ਉਥੋਂ 7 ਵਿਦੇਸ਼ੀ ਨਾਗਰਿਕਾਂ ਦੇ ਮ੍ਰਿਤਕ ਸਰੀਰ ਮਿਲੇ। ਬਰਫ਼ੀਲੇ ਤੂਫ਼ਾਨ ‘ਚ ਤਿੰਨ ਭਾਰਤੀਆਂ ਦੀ ਮੌਤ ਹੋਈ ਹੈ। ਟਰੈਕਿੰਗ ਏਜੰਸੀਜ਼ ਐਸੋਸੀਏਸ਼ਨ ਆਫ਼ ਨੇਪਾਲ ਦੇ ਜਨਰਲ ਸਕੱਤਰ ਸਾਗਰ ਪਾਂਡੇ ਨੇ ਦੱਸਿਆ ਕਿ ਥੋਰਾਂਗ ਲਾ ਦੱਰੇ ਤੋਂ ਤਿੰਨ ਨੇਪਾਲੀ ਗਾਈਡ, ਦੋ ਫਰਾਂਸੀਸੀ ਪਰਬਤ ਆਰੋਹੀ ਅਤੇ ਦੋ ਹੋਰ ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਮੁਤਾਬਿਕ ਬਰਫ਼ੀਲੇ ਤੂਫ਼ਾਨ ‘ਚ 37 ਪਰਬਤ ਆਰੋਹੀ ਮਾਰੇ ਗਏ ਹਨ ਜਿਨ੍ਹਾਂ ‘ਚ 30 ਵਿਦੇਸ਼ੀ ਨਾਗਰਿਕ ਹਨ।