ਨੇਪਾਲ ‘ਚ ਵੱਡਾ ਰਾਹਤ ਅਭਿਆਨ ਚਲਾਏਗਾ ਸੰਯੁਕਤ ਰਾਸ਼ਟਰ: ਬਾਨ ਕੀ ਮੂਨ

ki moonਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਾਨ ਕੀ ਮੂਨ ਨੇ ਭੁਚਾਲ ਪ੍ਰਭਾਵਿਤ ਨੇਪਾਲ ਨੂੰ ਅੱਜ ਭਰੋਸਾ ਦਿੱਤਾ ਕਿ ਵਿਸ਼ਵ ਸੰਸਥਾ ਉੱਥੇ ਇੱਕ ਬਹੁਤ ਵੱਡਾ ਰਾਹਤ ਅਭਿਆਨ ਚਲਾਏਗਾ ਤੇ ਮਾਨਵੀ ਸੰਕਟ ਨਾਲ ਨਿੱਬੜਨ ‘ਚ ਉਸਦੀ ਮਦਦ ਕਰੇਗਾ। ਬਾਨ ਨੇ ਨੇਪਾਲ ਸਰਕਾਰ ਤੇ ਭੁਚਾਲ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਖੋਜ ਤੇ ਬਚਾਅ ਅਭਿਆਨਾਂ ਨਾਲ ਸਰਕਾਰ ਦੀ ਮਦਦ ਕਰੇਗਾ। ਦੇਸ਼ ‘ਚ ਕੱਲ੍ਹ ਆਏ 7. 9 ਤੀਬਰਤਾ ਦੇ ਭੁਚਾਲ ਕਾਰਨ ਕਰੀਬ 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਤੇ 5000 ਹੋਰ ਲੋਕ ਜ਼ਖ਼ਮੀ ਹੋਏ ਹਨ। ਬਾਨ ਕੀ ਮੂਨ ਨੇ ਇੱਕ ਬਿਆਨ ‘ਚ ਕਿਹਾ ਕਿ ਤਬਾਹੀ ਦੀਆਂ ਸੂਚਨਾਵਾਂ ਅਜੇ ਵੀ ਸਾਹਮਣੇ ਆ ਰਹੀਆਂ ਹਨ ਤੇ ਭੁਚਾਲ ਦੇ ਕਾਰਨ ਮਾਰੇ ਗਏ, ਜ਼ਖ਼ਮੀ ਹੋਏ ਤੇ ਇਸਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕਈ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਖੋਜ ਤੇ ਰਾਹਤ ਅਭਿਆਨਾਂ ਦੇ ਸੰਜੋਗ ‘ਚ ਨੇਪਾਲ ਸਰਕਾਰ ਦੀ ਮਦਦ ਕਰ ਰਿਹਾ ਹੈ ਤੇ ਇੱਕ ਵੱਡੀ ਰਾਹਤ ਕੋਸ਼ਿਸ਼ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।