ਨੇਪਾਲ ਭੁੱਚਾਲ ਪੀੜ੍ਹਤਾਂ ਦੀ ਸਹਾਇਤਾ ਏਦਾਂ ਵੀ: ਮਾਊਂਟ ਐਵਰੇਸਟ ਦੀ ਚੋਟੀ ‘ਤੇ ਚੜ੍ਹਨ ਵਾਲੇ ਸਰ ਏਡਮੰਡ ਹਿਲੇਰੀ ਦੇ ਨਾਂਅ ਵਾਲੀ ਨੰਬਰ ਪਲੇਟ ਦੀ ਨਿਲਾਮੀ ਸ਼ੁਰੂ

NZ PIC 3 May-1ਹਿਮਾਲਿਆਂ ਦੀਆਂ ਪਹਾੜੀਆਂ ਅਤੇ ਨੇਪਾਲ ਦੇਸ਼ ਦੀ ਧਰੋਹਰ ਮਾਊਂਟ ਐਵਰੇਸਟ ਜਿਸਦੀ ਉਚਾਈ 8848 ਮੀਟਰ (29029 ਫੁੱਟ) ਹੈ ਉਤੇ ਸਭ ਤੋਂ ਪਹਿਲੇ ਚੜ੍ਹਨ ਵਾਲੇ ਨਿਊਜ਼ੀਲੈਂਡ ਦੇ ਪਰਬਤਹੋਰੀ ਸਰ ਏਡਮੰਡ ਹਿਲੇਰੀ (20 ਜੁਲਾਈ 1919- 11 ਜਨਵਰੀ 2008) ਜਿਸ ਨੇ 29 ਮਈ 1953 ਨੂੰ ਇਸ ਚੋਟੀ ਨੂੰ ਸਰ ਕਰ ਲਿਆ ਸੀ, ਦੇ ਨਾਂਅ ਉਤੇ ਜਾਰੀ ਕਾਰ ਦੀ ਨੰਬਰ ਪਲੇਟ ‘ਐਸ. ਆਈ. ਆਰ. ਈ. ਡੀ. ਐਚ) ਨੂੰ ਇਥੇ ਦੀ ਇਕ ਟ੍ਰੇਡ ਵੈਬ ਸਾਈਟ ‘ਟ੍ਰੇਡ ਮੀ’ ਉਤੇ ਨਿਲਾਮ ਕੀਤਾ ਜਾ ਰਿਹਾ ਹੈ। ਇਸ ਨੰਬਰ ਪਲੇਟ ਨੂੰ ਮੰਗਲਵਾਰ ਤੱਕ ਵੇਚਿਆ ਜਾਣਾ ਹੈ ਅਤੇ ਬੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜੋ ਵੀ ਨਿਲਾਮੀ ਦੀ ਰਕਮ ਹੋਏਗੀ ਉਹ ਭੁਚਾਲ ਪੀੜ੍ਹਤਾਂ ਦੀ ਸਹਾਇਤਾ ਵਾਸਤੇ ਭੇਜੀ ਜਾਵੇਗੀ। ਇਸ ਨੰਬਰ ਪਲੇਟ ਨੂੰ ਵੇਚਣ ਦੀ ਸਹਿਮਤੀ ਪਰਿਵਾਰ ਨੇ ਦੇ ਦਿੱਤੀ ਹੋਈ ਹੈ।

Install Punjabi Akhbar App

Install
×