ਨਿਪਾਲ ‘ਚ ਫਿਰ ਭੁਚਾਲ ਦੇ ਝਟਕੇ

nepalਨਿਪਾਲ ‘ਚ ਅੱਜ ਫਿਰ ਭੁਚਾਲ ਦੇ ਤਿੰਨ ਝਟਕੇ ਆਏ ਜਿਸ ਨਾਲ ਲੋਕਾਂ ‘ਚ ਦਹਿਸ਼ਤ ਫੈਲ ਗਈ। ਨਿਪਾਲ ‘ਚ ਹਾਲ ਹੀ ‘ਚ ਆਏ ਤਬਾਹਕੁੰਨ ਭੁਚਾਲ ਕਾਰਨ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੁਚਾਲ ਦਾ ਕੇਂਦਰ ਕਠਮੰਡੂ ਤੋਂ 100 ਕਿਲੋਮੀਟਰ ਦੂਰ ਸਿੰਧੂਪਾਲਚੌਕ ਜਿਲ੍ਹੇ ‘ਚ ਸੀ। ਇਹ ਜਿਲ੍ਹਾ ਸਭ ਤੋਂ ਵੱਧ ਭੁਚਾਲ ਪ੍ਰਭਾਵਿਤ ਜਿਲ੍ਹਿਆ ਵਿਚੋਂ ਇਕ ਹੈ ਪਰ ਇਨ੍ਹਾਂ ਝਟਕਿਆਂ ‘ਚ ਕਿਸੇ ਜਾਨ -ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 25 ਅਪ੍ਰੈਲ ਨੂੰ ਆਏ 7.9 ਤੀਬਰਤਾ ਵਾਲੇ ਭਿਆਨਕ ਭੁਚਾਲ ਤੋਂ ਬਾਅਦ ਨਿਪਾਲ ‘ਚ ਰਿਕਟਰ ਪੈਮਾਨੇ ‘ਤੇ 4 ਤੋਂ ਵੱਧ ਤੀਬਰਤਾ ਵਾਲੇ 156 ਤੋਂ ਵੱਧ ਭੁਚਾਲ ਦੇ ਝਟਕੇ ਆ ਚੁੱਕੇ ਹਨ।